44,015 ਕਰੋੜ ਰੁਪਏ ਦੇ ਘਪਲੇ ’ਚ ਸ਼ਾਮਲ 29,273 ਫਰਜ਼ੀ ਕੰਪਨੀਆਂ ਦਾ ਭਾਂਡਾਫੋੜ, 41 ਲੋਕ ਗ੍ਰਿਫ਼ਤਾਰ

Monday, Jan 08, 2024 - 03:07 PM (IST)

44,015 ਕਰੋੜ ਰੁਪਏ ਦੇ ਘਪਲੇ ’ਚ ਸ਼ਾਮਲ 29,273 ਫਰਜ਼ੀ ਕੰਪਨੀਆਂ ਦਾ ਭਾਂਡਾਫੋੜ, 41 ਲੋਕ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਅਧਿਕਾਰੀਆਂ ਨੇ ਫਰਜ਼ੀ ਰਜਿਸਟ੍ਰੇਸ਼ਨ ਵਿਰੁੱਧ ਮੁਹਿੰਮ ਦੌਰਾਨ ਦਸੰਬਰ 2023 ਤੱਕ 8 ਮਹੀਨਿਆਂ ’ਚ 44,015 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾਅਵਿਆਂ ’ਚ ਸ਼ਾਮਲ 29,273 ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਹੈ। ਇਸ ਨਾਲ 4,646 ਕਰੋੜ ਰੁਪਏ ਦਾ ਮਾਲੀਆ ਬਚਾਉਣ ’ਚ ਮਦਦ ਮਿਲੀ।

ਇਹ ਵੀ ਪੜ੍ਹੋ :    ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਵਿੱਤ ਮੰਤਰਾਲਾ ਅਨੁਸਾਰ, ਅਕਤੂਬਰ-ਦਸੰਬਰ ਤਿਮਾਹੀ ’ਚ 4,153 ਫਰਜ਼ੀ ਕੰਪਨੀਆਂ ਦਾ ਪਤਾ ਲੱਗਾ, ਜਿਨ੍ਹਾਂ ’ਚ ਲਗਭਗ 12,036 ਕਰੋੜਾਂ ਰੁਪਏ ਦੀ ਸ਼ੱਕੀ ਆਈ. ਟੀ. ਸੀ. ਚੋਰੀਆਂ ’ਚ ਸ਼ਾਮਲ ਸਨ। ਕੇਂਦਰੀ ਜੀ. ਐੱਸ. ਟੀ. ਅਧਿਕਾਰੀਆਂ ਨੇ ਇਨ੍ਹਾਂ ’ਚੋਂ 2,358 ਫਰਜ਼ੀ ਕੰਪਨੀਆਂ ਦਾ ਪਤਾ ਲਾਇਆ। ਇਨ੍ਹਾਂ ’ਚੋਂ ਸਭ ਤੋਂ ਵੱਧ 926 ਕੰਪਨੀਆਂ ਮਹਾਰਾਸ਼ਟਰ ’ਚ, ਇਸ ਤੋਂ ਬਾਅਦ ਰਾਜਸਥਾਨ ’ਚ 507, ਦਿੱਲੀ ’ਚ 483 ਅਤੇ ਹਰਿਆਣਾ ’ਚ ਅਜਿਹੀਆਂ 424 ਕੰਪਨੀਆਂ ਦਾ ਪਤਾ ਲੱਗਾ। ਮੰਤਰਾਲਾ ਅਨੁਸਾਰ ਇਨ੍ਹਾਂ ਮਾਮਲਿਆਂ ’ਚ 41 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ’ਚੋਂ 31 ਗ੍ਰਿਫਤਾਰੀਆਂ ਕੇਂਦਰੀ ਜੀ. ਐੱਸ. ਟੀ. ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ :     ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਅਕਤੂਬਰ-ਦਸੰਬਰ ਤਿਮਾਹੀ ਦੌਰਾਨ ਚਲਾਈ ਮੁਹਿੰਮ ’ਚ 1,317 ਕਰੋੜ ਰੁਪਏ ਦੇ ਮਾਲੀਏ ਨੂੰ ਬਚਾਉਣ ’ਚ ਮਦਦ ਮਿਲੀ, ਜਿਨ੍ਹਾਂ ’ਚੋਂ 319 ਕਰੋੜ ਰੁਪਏ ਦੀ ਵਸੂਲੀ ਹੋਈ ਅਤੇ 997 ਕਰੋੜ ਰੁਪਏ ਆਈ. ਟੀ. ਸੀ. ਨੂੰ ਬਲਾਕ ਕਰ ਕੇ ਸੁਰੱਖਿਅਤ ਕੀਤੇ ਗਏ। ਮੰਤਰਾਲਾ ਨੇ ਕਿਹਾ ਕਿ ਸਰਕਾਰ ਨੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਪ੍ਰਕਿਰਿਆ ਮਜ਼ਬੂਤ ਕਰਨ ਲਈ ਕਈ ਉਪਾਅ ਕੀਤੇ ਹਨ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਜੀ. ਡੀ. ਪੀ. ਅੰਕੜਿਆਂ ’ਚ 2.59 ਲੱਖ ਕਰੋੜ ਰੁਪਏ ਦੀਆਂ ‘ਤਰੁੱਟੀਆਂ’ :

ਚਾਲੂ ਵਿੱਤੀ ਸਾਲ (2023-24) ਲਈ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਗਾਊਂ ਅਨੁਮਾਨਾਂ ਦੀ ਗਣਨਾ ’ਚ ਤਰੁੱਟੀਆਂ 2.59 ਲੱਖ ਕਰੋੜ ਰੁਪਏ ਰਹੀਆਂ ਹਨ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਨੇ ਇਹ ਜਾਣਕਾਰੀ ਦਿੱਤੀ ਹੈ। ਵਿੱਤੀ ਸਾਲ 2022-23 ’ਚ ਜੀ. ਡੀ. ਪੀ. ਗਣਨਾ ’ਚ ਤਰੁੱਟੀਆਂ (-) 3.80 ਲੱਖ ਕਰੋੜ ਰੁਪਏ ਅਤੇ 2021-22 (-) 4.47 ਲੱਖ ਕਰੋੜ ਰੁਪਏ ਸੀ। ਐੱਨ. ਐੱਸ. ਓ. ਨੇ ਪਿਛਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਖਾਤਿਆਂ ਦੇ ਆਪਣੇ ਪਹਿਲੇ ਅਗਾਊਂ ਅਨੁਮਾਨ ਜਾਰੀ ਕੀਤੇ।

ਇਹ ਵੀ ਪੜ੍ਹੋ :     ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News