GST ਕੁਲਕੈਸ਼ਨ ਅਪ੍ਰੈਲ ’ਚ 1.87 ਲੱਖ ਕਰੋੜ ਰੁਪਏ ਦੇ ਰਿਕਾਰਡ ’ਤੇ ਪੁੱਜਾ

05/02/2023 9:51:55 AM

ਨਵੀਂ ਦਿੱਲੀ (ਭਾਸ਼ਾ) – ਗੁੱਡਜ਼ ਐਂਡ ਸਰਵਿਸ ਟੈਕਸ (ਜੀ.ਐੱਸ. ਟੀ.) ਕੁਲੈਕਸ਼ਨ ਅਪ੍ਰੈਲ ’ਚ ਸਾਲਾਨਾ ਆਧਾਰ ’ਤੇ 12 ਫ਼ੀਸਦੀ ਵਧ ਕੇ 1.87 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਹ ਕਿਸੇ ਇਕ ਮਹੀਨੇ ’ਚ ਜੁਟਾਇਆ ਗਿਆ ਸਭ ਤੋਂ ਵੱਧ ਜੀ. ਐੱਸ. ਟੀ. ਮਾਲੀਆ ਹੈ। ਜੁਲਾਈ 2017 ’ਚ ਜੀ. ਐੱਸ. ਟੀ. ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਧ ਟੈਕਸ ਕੁਲੈਕਸ਼ਨ ਦਾ ਪਿਛਲਾ ਰਿਕਾਰਡ 1.68 ਲੱਖ ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਅਪ੍ਰੈਲ ’ਚ ਬਣਿਆ ਸੀ।

ਇਹ ਵੀ ਪੜ੍ਹੋ- ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਲਈ ਸ਼ੁਰੂ ਕੀਤੀਆਂ ਪੈਨਸ਼ਨ ਯੋਜਨਾਵਾਂ ਪਈਆਂ ਸੁਸਤ, ਰਜਿਸਟਰਡ ਲੋਕਾਂ ਦੀ ਗਿਣਤੀ ਘਟੀ

ਵਿੱਤ ਮੰਤਰਾਲਾ ਨੇ ਅਪ੍ਰੈਲ 2023 ਦੇ ਟੈਕਸ ਕੁਲੈਕਸ਼ਨ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 1,87,035 ਕਰੋੜ ਰੁਪਏ ਰਿਹਾ ਹੈ। ਇਸ ’ਚ ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ.) 38,440 ਕਰੋੜ ਰੁਪਏ, ਸੂਬਾ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) 47,412 ਕਰੋੜ ਅਤੇ ਏਕੀਕ੍ਰਿਤ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) 89,158 ਕਰੋੜ ਰੁਪਏ ਤੋਂ ਇਲਾਵਾ 12,025 ਕਰੋੜ ਰੁਪਏ ਦਾ ਸੈੱਸ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ- ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ

ਮੰਤਰਾਲਾ ਨੇ ਕਿਹਾ ਕਿ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੀ ਤੁਲਣਾ ’ਚ ਅਪ੍ਰੈਲ, 2023 ’ਚ ਜੀ. ਐੱਸ. ਟੀ. ਕੁਲੈਕਸ਼ਨ 12 ਫ਼ੀਸਦੀ ਵੱਧ ਰਿਹਾ ਹੈ। ਇਸ ਦੌਰਾਨ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਇੰਪੋਰਟ ਸਮੇਤ) ਤੋਂ ਮਿਲਣ ਵਾਲਾ ਟੈਕਸ ਮਾਲੀਆ ਸਾਲ ਭਰ ਪਹਿਲਾਂ ਦੀ ਤੁਲਣਾ ’ਚ 16 ਫ਼ੀਸਦੀ ਵੱਧ ਹੈ। ਵਿੱਤੀ ਸਾਲ 2022-23 ’ਚ ਜੀ. ਐੱਸ. ਟੀ. ਦਾ ਕੁੱਲ ਕੁਲੈਕਸ਼ਨ 18.10 ਲੱਖ ਕਰੋੜ ਰੁਪਏ ਰਿਹਾ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੁਲਣਾ ’ਚ 22 ਫ਼ੀਸਦੀ ਵੱਧ ਹੈ।

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।

 


rajwinder kaur

Content Editor

Related News