GST ਕੁਲੈਕਸ਼ਨ: ਸਰਕਾਰ ਦੇ ਖਜ਼ਾਨੇ ’ਚ ਆਏ 1.89 ਲੱਖ ਕਰੋੜ ਰੁਪਏ

Thursday, Oct 02, 2025 - 03:22 AM (IST)

GST ਕੁਲੈਕਸ਼ਨ: ਸਰਕਾਰ ਦੇ ਖਜ਼ਾਨੇ ’ਚ ਆਏ 1.89 ਲੱਖ ਕਰੋੜ ਰੁਪਏ

ਨਵੀਂ ਦਿੱਲੀ - ਸਰਕਾਰ ਦੇ ਵਿੱਤ ਮੰਤਰਾਲਾ ਨੇ ਦੱਸਿਆ ਕਿ ਸਤੰਬਰ ’ਚ ਜੀ. ਐੱਸ. ਟੀ. ਕੁਲੈਕਸ਼ਨ 1.89 ਲੱਖ ਕਰੋੜ ਰੁਪਏ ਰਹੀ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ 1.73 ਲੱਖ ਕਰੋੜ ਰੁਪਏ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਜੀ. ਐੱਸ. ਟੀ. ਦੀ ਆਮਦਨੀ 1.85 ਲੱਖ ਕਰੋੜ ਤੋਂ ਉੱਤੇ ਬਣੀ ਰਹੀ। ਅਗਸਤ ’ਚ ਇਹ 1.86 ਲੱਖ ਕਰੋੜ ਰੁਪਏ ਸੀ, ਜੋ ਕਿ ਸਾਲਾਨਾ ਆਧਾਰ ’ਤੇ 6.5 ਫੀਸਦੀ ਦਾ ਵਾਧਾ ਦਰਸਾਉਂਦਾ ਹੈ। 

6 ਮਹੀਨਿਆਂ ’ਚ ਜੀ. ਐੱਸ. ਟੀ. ਰਾਹੀਂ ਜਮ੍ਹਾ ਕੀਤੇ 12.1 ਲੱਖ ਕਰੋੜ ਰੁਪਏ 
6 ਮਹੀਨਿਆਂ (ਅਪ੍ਰੈਲ ਤੋਂ ਸਤੰਬਰ 2025) ਦੌਰਾਨ ਦੇਸ਼ ਦੀ ਕੁਲ ਜੀ. ਐੱਸ. ਟੀ. ਕੁਲੈਕਸ਼ਨ 12.1 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਤੋਂ ਲੱਗਭਗ 9.8 ਫੀਸਦੀ ਵੱਧ ਹੈ। ਇਹ ਰਾਸ਼ੀ ਵਿੱਤੀ ਸਾਲ 2024 ਦੀ ਪੂਰੇ ਸਾਲ  ਦੀ ਜੀ. ਐੱਸ. ਟੀ. ਕੁਲੈਕਸ਼ਨ ਦਾ ਲੱਗਭਗ ਅੱਧਾ ਹਿੱਸਾ ਹੈ। ਨੈੱਟ ਜੀ. ਐੱਸ. ਟੀ. ਰੈਵੇਨਿਊ, ਜੋ ਟੈਕਸ ’ਚੋਂ ਕੁਝ ਕਟੌਤੀ ਤੋਂ ਬਾਅਦ ਬਚਦਾ ਹੈ, ਇਨ੍ਹਾਂ 6 ਮਹੀਨਿਆਂ ’ਚ 10.4 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਤੁਲਨਾ ’ਚ 8.8 ਫੀਸਦੀ ਵੱਧ ਹੈ। ਇਸ ਨਾਲ ਸਰਕਾਰ  ਦੇ ਖਜ਼ਾਨੇ ’ਚ ਮਜ਼ਬੂਤ ਵਾਧਾ ਹੋ ਰਿਹਾ ਹੈ। 

ਆਈ. ਜੀ. ਐੱਸ. ਟੀ. ਕੁਲੈਕਸ਼ਨ ਨੇ ਫਿਰ ਬਣਾਇਆ ਰਿਕਾਰਡ
ਏਕੀਕ੍ਰਿਤ ਵਸਤੂ ਅਤੇ ਸੇਵਾ ਕਰ (ਆਈ. ਜੀ. ਐੱਸ. ਟੀ.) ਦੀ ਕੁਲੈਕਸ਼ਨ ਵੀ ਇਸ ਸਾਲ ਪਹਿਲੀ ਵਾਰ 1 ਲੱਖ ਕਰੋੜ ਰੁਪਏ  ਦੇ ਪਾਰ ਚਲੀ ਗਈ। ਸਤੰਬਰ ’ਚ ਆਈ. ਜੀ. ਐੱਸ. ਟੀ. ਦੀ ਕਮਾਈ 1,01,883 ਕਰੋੜ ਰੁਪਏ ਰਹੀ, ਜੋ ਜਨਵਰੀ 2025 ’ਚ ਬਣਾਏ ਰਿਕਾਰਡ 1,01,075 ਕਰੋੜ ਰੁਪਏ ਤੋਂ ਵੱਧ ਹੈ, ਜੋ ਇਹ ਦਿਖਾਉਂਦਾ ਹੈ ਕਿ ਦੇਸ਼  ’ਚ ਵਪਾਰ ਅਤੇ ਵਸਤਾਂ  ਦੇ ਅਦਾਨ-ਪ੍ਰਦਾਨ ’ਚ ਤੇਜ਼ੀ ਆਈ ਹੈ।  


author

Inder Prajapati

Content Editor

Related News