ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ ’ਚ ਨਹੀਂ ਮਿਲੇਗਾ GST ’ਤੇ ITC ਬੈਨੀਫਿਟ
Wednesday, Sep 17, 2025 - 02:19 PM (IST)

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਕੌਂਸਲ ਨੇ ਹੈਲਥ ਅਤੇ ਲਾਈਫ ਇੰਸ਼ੋਰੈਂਸ ਕਰਵਾਉਣ ਵਾਲਿਆਂ ਨੂੰ ਪਾਲਿਸੀ ਦੇ ਪ੍ਰੀਮੀਅਮ ’ਤੇ ਲੱਗਣ ਵਾਲੇ ਟੈਕਸ ਤੋਂ ਰਾਹਤ ਤਾਂ ਦਿੱਤੀ ਹੈ ਪਰ ਕਮਿਸ਼ਨ ਏਜੰਟਾਂ ਅਤੇ ਬ੍ਰੋਕਰਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ।
ਇਹ ਵੀ ਪੜ੍ਹੋ : Mother Dairy ਨੇ ਦੁੱਧ ਦੀਆਂ ਕੀਮਤਾਂ 'ਚ ਕੀਤੀ ਭਾਰੀ ਕਟੌਤੀ, ਇਨ੍ਹਾਂ ਉਤਪਾਦਾਂ ਦੇ ਵੀ ਘਟੇ ਭਾਅ
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਕਿਹਾ ਕਿ ਬੀਮਾ ਕੰਪਨੀਆਂ 22 ਸਤੰਬਰ ਤੋਂ ਪਰਸਨਲ ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਕਮਿਸ਼ਨ ਅਤੇ ਬ੍ਰੋਕਰੇਜ ਵਰਗੇ ‘ਇਨਪੁਟ’ ਯਾਨੀ ਕੱਚੇ ਮਾਲ ਲਈ ਚੁਕਾਏ ਜੀ. ਐੱਸ. ਟੀ. ’ਤੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਦਾਅਵਾ ਨਹੀਂ ਕਰ ਸਕਣਗੀਆਂ।
ਸੀ. ਬੀ. ਆਈ. ਸੀ. ਨੇ ਜਾਰੀ ਕੀਤੀ ਐੱਫ. ਏ. ਕਿਊ.
ਸੀ. ਬੀ. ਆਈ. ਸੀ. ਨੇ 22 ਸਤੰਬਰ ਤੋਂ ਨਵੇਂ ਜੀ. ਐੱਸ. ਟੀ. ਸਲੈਬ ਲਾਗੂ ਹੋਣ ’ਤੇ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ’ਤੇ ਟੈਕਸੇਸ਼ਨ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫ. ਏ. ਕਿਊ.) ਦੀ ਸੂਚੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਖ਼ਰੀਦਣਾ ਹੋਇਆ ਮੁਸ਼ਕਲ
ਜੀ. ਐੱਸ. ਟੀ. ਕੌਂਸਲ ਨੇ 3 ਸਤੰਬਰ ਨੂੰ ਆਪਣੀ ਬੈਠਕ ’ਚ ਪਰਸਨਲ ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ ’ਤੇ ਚੁਕਾਏ ਪ੍ਰੀਮੀਅਮ ਨੂੰ ਜੀ. ਐੱਸ. ਟੀ. ਤੋਂ ਛੋਟ ਦੇਣ ਦਾ ਫੈਸਲਾ ਲਿਆ। ਫਿਲਹਾਲ, ਇਸ ’ਤੇ 18 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗਦਾ ਹੈ। ਇਹ ਛੋਟ 22 ਸਤੰਬਰ ਤੋਂ ਪ੍ਰਭਾਵੀ ਹੋਵੇਗੀ।
ਕੌਣ ਲੈ ਰਿਹਾ ਆਈ. ਟੀ. ਸੀ. ਦਾ ਲਾਭ
ਬੀਮਾ ਕੰਪਨੀਆਂ ਦੀਆਂ ਕਿਹੜੀਆਂ ‘ਇਨਪੁਟ’ ਸੇਵਾਵਾਂ ਜੀ. ਐੱਸ. ਟੀ. ਫ੍ਰੀ ਹਨ? ਇਸ ਦੇ ਜਵਾਬ ’ਚ ਸੀ. ਬੀ. ਆਈ. ਸੀ. ਨੇ ਕਿਹਾ ਕਿ ਫਿਲਹਾਲ ਇੰਸ਼ੋਰੈਂਸ ਕੰਪਨੀਆਂ ਕਮਿਸ਼ਨ, ਬ੍ਰੋਕਰੇਜ ਅਤੇ ਮੁੜਬੀਮਾ ਵਰਗੀਆਂ ਕਈ ਇਨਪੁਟ ਅਤੇ ਇਨਪੁਟ ਸੇਵਾਵਾਂ ’ਤੇ ਆਈ. ਟੀ. ਸੀ. ਦਾ ਲਾਭ ਲੈ ਰਹੀਆਂ ਹਨ।
ਇਹ ਵੀ ਪੜ੍ਹੋ : 24K ਦੀ ਬਜਾਏ 18K ਸੋਨੇ 'ਚ ਲੁਕਿਆ ਹੈ ਰਾਜ਼! ਜਾਣੋ ਇਸ 'ਚ ਕੀ ਮਿਲਾਇਆ ਜਾਂਦਾ ਹੈ ਤੇ ਕਿਉਂ ਹੈ ਸਭ ਤੋਂ ਵਧੀਆ
ਸੀ. ਬੀ. ਆਈ. ਸੀ. ਨੇ ਕਿਹਾ,‘‘ਇਨ੍ਹਾਂ ਇਨਪੁਟ ਸੇਵਾਵਾਂ ’ਚੋਂ ਮੁੜਬੀਮਾ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਦੂਜੇ ਕੱਚੇ ਮਾਲ ਦੇ ਮਾਮਲੇ ’ਚ ਇਨਪੁਟ ਟੈਕਸ ਕ੍ਰੈਡਿਟ ਵਾਪਸ ਲੈ ਲਿਆ ਜਾਵੇਗਾ। ਇਸ ਦਾ ਕਾਰਨ ਆਖਰੀ ਉਤਪਾਦ ਸੇਵਾਵਾਂ ਨੂੰ ਜੀ. ਐੱਸ. ਟੀ. ਛੋਟ ਦਿੱਤੀ ਜਾ ਰਹੀ ਹੈ।’’ ਇਸ ਦਾ ਮਤਲੱਬ ਇਹ ਹੈ ਕਿ ਪਰਸਨਲ ਇੰਸ਼ੋਰੈਂਸ ਪਾਲਿਸੀ ਦੇ ਮਾਮਲੇ ’ਚ ਕਮਿਸ਼ਨ ਅਤੇ ਬ੍ਰੋਕਰੇਜ ਵਰਗੇ ‘ਇਨਪੁਟ’ ’ਤੇ ਚੁਕਾਏ ਟੈਕਸ ਇੰਸ਼ੋਰੈਂਸ ਕੰਪਨੀਆਂ ਲਈ ਲਾਗਤ ਹੋਣਗੇ ਕਿਉਂਕਿ ਉਹ ਅਜਿਹੇ ਟੈਕਸ ਨੂੰ ਐਡਜਸਟ ਨਹੀਂ ਕਰ ਸਕਣਗੀਆਂ।
ਇਹ ਵੀ ਪੜ੍ਹੋ : ਸਤੰਬਰ ਮਹੀਨੇ 'ਚ ਆਉਣ ਵਾਲੇ 15 ਦਿਨਾਂ 'ਚ ਹਨ ਬਹੁਤ ਸਾਰੀਆਂ ਛੁੱਟੀਆਂ!
ਸੀ. ਬੀ. ਆਈ. ਸੀ. ਨੇ ਇਹ ਵੀ ਸਪੱਸ਼ਟ ਕੀਤਾ ਕਿ 7,500 ਰੁਪਏ ਪ੍ਰਤੀ ਕਮਰਾ ਰੋਜ਼ਾਨਾ ਤੋਂ ਘੱਟ ਜਾਂ ਉਸ ਦੇ ਬਰਾਬਰ ਕੀਮਤ ਵਾਲੇ ਹਾਊਸਿੰਗ ਯੂਨਿਟਸ ਪ੍ਰਦਾਨ ਕਰਨ ਵਾਲੇ ਹੋਟਲ ਅਜਿਹੀਆਂ ਇਕਾਈਆਂ ’ਤੇ ਆਈ. ਟੀ. ਸੀ. ਦਾ ਲਾਭ ਨਹੀਂ ਲੈ ਸਕਣਗੇ। ਐੱਫ. ਏ. ਕਿਊ. ਅਨੁਸਾਰ ਜੋ ਕਾਰੋਬਾਰ ਬਿਨਾਂ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ 5 ਫੀਸਦੀ ਸਲੈਬ ’ਚ ਹਨ, ਉਹ ਅਜਿਹੀਆਂ ਵਸਤਾਂ ਅਤੇ ਸੇਵਾਵਾਂ ਦੇ ਕੱਚੇ ਮਾਲ ’ਤੇ ਚੁਕਾਏ ਟੈਕਸਾਂ ’ਤੇ ਕ੍ਰੈਡਿਟ ਦਾ ਦਾਅਵਾ ਨਹੀਂ ਕਰ ਸਕਣਗੇ।
ਕਿਹੜੀਆਂ ਇੰਸ਼ੋਰੈਂਸ ਸੇਵਾਵਾਂ ’ਤੇ ਮਿਲੇਗੀ ਛੋਟ
ਪਰਸਨਲ ਹੈਲਥ ਅਤੇ ਲਾਈਫ ਇੰਸ਼ੋਰੈਂਸ ਨੂੰ ਦਿੱਤੀ ਛੋਟ ਦੇ ਘੇਰੇ ’ਚ ਕਿਹੜੀਆਂ ਇੰਸ਼ੋਰੈਂਸ ਸੇਵਾਵਾਂ ਸ਼ਾਮਲ ਹਨ? ਇਸ ਸਵਾਲ ਦੇ ਜਵਾਬ ’ਚ ਸੀ. ਬੀ. ਆਈ. ਸੀ. ਨੇ ਕਿਹਾ ਕਿ ਗਰੁੱਪ ਇੰਸ਼ੋਰੈਂਸ ਨੂੰ ਛੱਡ ਕੇ, ਬੀਮਾਕਰਤਾਵਾਂ ਵੱਲੋਂ ਇਨਸ਼ੋਰਡ ਵਿਅਕਤੀ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਨਿੱਜੀ ਸਿਹਤ ਅਤੇ ਜੀਵਨ ਬੀਮਾ ਕਾਰੋਬਾਰ ਦੀਆਂ ਸੇਵਾਵਾਂ ਛੋਟ ਦੇ ਘੇਰੇ ’ਚ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8