GST 2.0: ਭਾਰਤੀ Indirect Taxation ਵਿਚ ਸ਼ਾਨਦਾਰ ਸੁਧਾਰ
Tuesday, Sep 23, 2025 - 12:38 PM (IST)

ਨਵੀਂ ਦਿੱਲੀ- ਭਾਰਤ ਨੇ “GST 2.0” ਰਾਹੀਂ Indirect Taxation ਵਿਚ ਇਕ ਬਿਹਤਰੀਨ ਸੁਧਾਰ ਲਿਆਂਦਾ ਹੈ। ਇਹ ਘਰੇਲੂ ਖਪਤ ਨੂੰ ਉਤਸ਼ਾਹਤ ਕਰਨ, ਟੈਕਸ ਪ੍ਰਣਾਲੀ ਨੂੰ ਸਧਾਰਨ ਬਣਾਉਣ ਅਤੇ ਜੀਵਨ ਖਰਚ ਘਟਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਸੁਧਾਰ ਦੇ ਤਹਿਤ ਪਿਛਲੀ ਚਾਰ GST ਦਰਾਂ (5%, 12%, 18%, 28%) ਨੂੰ ਦੋ ਮੁੱਖ ਦਰਾਂ ‘ਚ ਤਬਦੀਲ ਕੀਤਾ ਗਿਆ ਹੈ — ਇਕ 5% ਤੇ ਦੂਜੀ 18% — ਜਦੋਂ ਕਿ “luxury” ਤੇ “sin goods” ਲਈ 40% ਦੀ ਵੱਧ ਦਰ ਨਿਰਧਾਰਿਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਹੁਣ ਪ੍ਰਵਾਸੀਆਂ ਦੇ ਹੱਕ 'ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ
ਬਹੁਤ ਸਾਰੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ, ਜਿਵੇਂ ਸਾਬਣ, ਸ਼ੈਂਪੂ, ਬੱਚਿਆਂ ਦੇ ਡਾਈਪਰ, ਕੱਪੜੇ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ‘ਤੇ ਲਾਗੂ GST ਦਰ ਘਟਾਈ ਗਈ ਹੈ। ਇਸ ਫ਼ੈਸਲੇ ਨਾਲ ਅਮਰੀਕਾ ਵੱਲੋਂ ਲਾਏ ਗਏ ਵਾਧੂ ਟੈਰਿਫ਼ ਦਾ ਅਸਰ ਥੋੜ੍ਹਾ ਘਟਿਆ ਹੈ।
ਸਰਕਾਰ ਦਾ ਦਾਅਵਾ ਹੈ ਕਿ ਇਹ ਸੁਧਾਰ Middle Class, ਖੇਤੀਬਾੜੀ, ਛੋਟੇ ਉਦਯੋਗ ਅਤੇ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਏਗਾ। ਗਾਹਕਾਂ ਨੂੰ ਖਪਤ ਉੱਤੇ ਟੈਕਸ ਕਾਰਨ ਪੈਣ ਵਾਲਾ ਵਾਧੂ ਭਾਰ ਘੱਟ ਹੋਣ ਅਤੇ ਬਿਜ਼ਨੈੱਸ ਲਈ ਪ੍ਰਕਿਰਿਆ ਸਾਦੀ ਬਣਨ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8