GST ਘਟਣ ਦੇ ਬਾਵਜੂਦ ਸਸਤਾ ਨਹੀਂ ਹੋਇਆ Verka ਦੁੱਧ! ਜਾਣੋ ਵਜ੍ਹਾ
Friday, Sep 26, 2025 - 07:02 PM (IST)

ਲੁਧਿਆਣਾ (ਅਸ਼ੋਕ): ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜੀ.ਐੱਮ. ਦਲਜੀਤ ਸਿੰਘ ਨੇ ਕਿਹਾ ਕਿ ਤਾਜ਼ਾ ਦੁੱਧ ਦੀਆਂ ਕੀਮਤਾਂ ਨੂੰ ਲੈਕੇ ਲੋਕਾਂ ਨੂੰ ਜਾਗਰੁਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 22 ਸਤੰਬਰ ਤੋਂ ਜੀ.ਐੱਸ.ਟੀ. ਵਿਚ ਹੋਈ ਸੋਧ ਕਰਕੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਪਨੀਰ, ਦਹੀ, ਮੱਖਣ, ਘਿਉ ਅਤੇ ਯੂ.ਐੱਚ.ਡੀ. ਮਿਲਕ ਦੀਆਂ ਕੀਮਤਾਂ ਵਿਚ ਕਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਦੁਕਾਨਦਾਰ ਅਤੇ ਗ੍ਰਾਹਕ ਵੀ ਇਸ ਸਸ਼ੋਪੰਜ ਵਿਚ ਹਨ ਕਿ ਤਾਜ਼ਾ ਦੁੱਧ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਜੀ.ਐੱਮ. ਨੇ ਦੱਸਿਆ ਕਿ ਤਾਜ਼ਾ ਦੁੱਧ ਉੱਪਰ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਜੀ.ਐੱਸ.ਟੀ. ਨਹੀਂ ਲੱਗੀ ਹੋਈ ਸੀ, ਇਸ ਕਰਕੇ ਦੁੱਧ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ, ਸਿਰਫ ਯੂ.ਐੱਚ.ਡੀ. ਦੁੱਧ ਉਪਰ ਜੀ.ਐੱਸ.ਟੀ. ਲੱਗੀ ਹੋਈ ਸੀ, ਜੋ ਹੁਣ ਜੀ.ਐੱਸ.ਟੀ. ਘਟਣ ਤੋਂ ਬਾਅਦ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਵੇਰਕਾ ਡੀਲਰ ਅਤੇ ਸਾਰੇ ਡਿਸਟ੍ਰਿਬਿਊਟਰ ਨੂੰ ਹਿਦਾਇਤ ਦਿੱਤੀ ਹੈ ਕਿ ਵੇਰਕਾ ਦੇ ਘਿਉ, ਮੱਖਣ, ਪਨੀਰ ਅਤੇ ਯੂ. ਐੱਚ. ਡੀ. ਦੁੱਧ ਦੀਆਂ ਕੀਮਤਾਂ ਘਟਾ ਕੇ ਵੇਚਣ ਤਾਂ ਜੌ ਲੋਕਾਂ ਨੂੰ ਲਾਭ ਮਿਲ ਸਕੇ। ਵੇਰਕਾ ਇਕ ਸਹਿਕਾਰੀ ਅਦਾਰਾ ਹੈ ਜਿਸ ਦਾ ਮੰਤਵ ਖਪਤਕਾਰਾਂ ਨੂੰ ਉੱਚ ਗੁਣਵੱਤਾ ਦੇ ਦੁੱਧ ਅਤੇ ਦੁੱਧ ਪਦਾਰਥ ਮੁੱਹਈਆ ਕਰਵਾਉਣਾ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8