ਹੋਟਲ ’ਚ 7,500 ਰੁਪਏ ਤਕ ਕਿਰਾਏ ਵਾਲੇ ਕਮਰੇ ਕੱਲ੍ਹ ਤੋਂ 525 ਰੁਪਏ ਤਕ ਹੋਣਗੇ ਸਸਤੇ
Sunday, Sep 21, 2025 - 05:15 PM (IST)

ਨਵੀਂ ਦਿੱਲੀ- ਨਵੀਆਂ ਜੀ. ਐੱਸ. ਟੀ. ਦਰਾਂ ਲਾਗੂ ਹੋਣ ਨਾਲ ਹੀ ਹੋਟਲ ’ਚ 7,500 ਰੁਪਏ ਜਾਂ ਉਸ ਤੋਂ ਘੱਟ ਕਿਰਾਏ ਵਾਲੇ ਕਮਰੇ ਸੋਮਵਾਰ ਤੋਂ 525 ਰੁਪਏ ਤਕ ਸਸਤੇ ਹੋ ਜਾਣਗੇ। ਪ੍ਰਹੁਣਾਚਾਰੀ ਖੇਤਰ ਦੇ ਦਿੱਗਜਾਂ ਨੇ ਕਿਹਾ ਕਿ ਹੋਟਲ ਉਦਯੋਗ ਲਈ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਬਿਨਾਂ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀਆਂ ਦਰਾਂ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਨਾਲ ਵਾਧੇ ਨੂੰ ਸਮਰਥਨ ਮਿਲੇਗਾ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਮਾਲੀਆ ’ਚ ਵਾਧਾ ਹੋਵੇਗਾ, ਨਿਵੇਸ਼ ਨੂੰ ਉਤਸ਼ਾਹ ਮਿਲੇਗਾ ਅਤੇ ਹੋਟਲ ਦੇਸ਼ ਭਰ ’ਚ ਮਹਿਮਾਨਾਂ ਨੂੰ ਬਿਹਤਰ ਸੇਵਾਵਾਂ ਦੇ ਸਕਣਗੇ। ਇਸ ਸਮੇਂ 7,500 ਰੁਪਏ ਤਕ ਦੇ ਰੋਜ਼ਾਨਾ ਕਿਰਾਏ ਵਾਲੇ ਹੋਟਲ ਦੇ ਕਮਰਿਆਂ ’ਤੇ ਆਈ. ਟੀ. ਸੀ. ਨਾਲ 12 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਹੋਟਲ ਐਸੋਸੀਏਸ਼ਨ ਆਫ ਇੰਡੀਆ ਅਨੁਸਾਰ ਇਸ ਕਟੌਤੀ ਨਾਲ ਕਮਰੇ ਦਾ ਕਿਰਾਇਆ 7 ਫੀਸਦੀ ਸਸਤਾ ਹੋਵੇਗਾ। ਇਸ ਤਰ੍ਹਾਂ ਮੁਸਾਫਰਾਂ ਨੂੰ ਭੋਜਨ ’ਤੇ ਜੀ. ਐੱਸ. ਟੀ. ਦਾ ਲਾਭ ਵੀ ਮਿਲੇਗਾ।
ਰੈਡੀਸਨ ਹੋਟਲ ਸਮੂਹ ਦੇ ਦੱਖਣ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਨਿਖਿਲ ਸ਼ਰਮਾ ਨੇ ਦੱਸਿਆ ਕਿ ਸਰਲ ਟੈਕਸ ਢਾਂਚਾ ਹੋਟਲ ਸੰਚਾਲਕਾਂ ਅਤੇ ਮੁਸਾਫਰਾਂ ਲਈ ਸਪੱਸ਼ਟਤਾ ਲਿਆਵੇਗਾ। ਰਮਾਡਾ ਵਰਗੇ ਬ੍ਰਾਂਡ ਦੇ ਮਾਲਕ, ਵਿੰਡ੍ਹਮ ਹੋਟਲਜ਼ ਐਂਡ ਰਿਜ਼ੋਰਟਸ ਦੇ ਯੂਰੇਸ਼ੀਆ ਬਾਜ਼ਾਰ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਮੈਕਰੀਅਸ ਨੇ ਕਿਹਾ ਕਿ ਭਾਰਤ ਦਾ ਯਾਤਰਾ ਅਤੇ ਪ੍ਰਹੁਣਾਚਾਰੀ ਖੇਤਰ ਮਜ਼ਬੂਤੀ ਨਾਲ ਵੱਧ ਰਿਹਾ ਹੈ ਅਤੇ ਜੀ. ਐੱਸ. ਟੀ. ਸੁਧਾਰ ਬਿਲਕੁਲ ਠੀਕ ਸਮੇਂ ’ਤੇ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8