GST ਕਟੌਤੀ ਤੋਂ ਬਾਅਦ ਸਸਤੇ ਹੋ ਜਾਣਗੇ TV, ਜਾਣੋ ਕਿੰਨੇ ਘਟਣਗੇ Rate
Sunday, Sep 21, 2025 - 11:36 AM (IST)

ਵੈੱਬ ਡੈਸਕ- ਮਾਲ ਅਤੇ ਸੇਵਾ ਟੈਕਸ (ਜੀਐਸਟੀ) ਕੌਂਸਲ ਵੱਲੋਂ ਹਾਲ ਹੀ 'ਚ ਕੀਤੀ ਗਈ ਟੈਕਸ ਕਟੌਤੀ ਦਾ ਸਿੱਧਾ ਲਾਭ ਹੁਣ ਉਪਭੋਗਤਾਵਾਂ ਨੂੰ ਮਿਲਣ ਜਾ ਰਿਹਾ ਹੈ। ਟੀਵੀ ਨਿਰਮਾਤਾ ਕੀਮਤਾਂ 'ਚ 2,500 ਰੁਪਏ ਤੋਂ ਲੈ ਕੇ 85,000 ਰੁਪਏ ਤੱਕ ਦੀ ਕਮੀ ਕਰਨ ਜਾ ਰਹੇ ਹਨ। ਇਸ ਨਾਲ ਨਾ ਸਿਰਫ ਗਾਹਕਾਂ ਨੂੰ ਸਸਤੇ ਰੇਟਾਂ 'ਤੇ ਨਵੇਂ ਮਾਡਲ ਖਰੀਦਣ ਦਾ ਮੌਕਾ ਮਿਲੇਗਾ, ਸਗੋਂ ਕੰਪਨੀਆਂ ਨੂੰ ਵੀ ਤਿਉਹਾਰੀ ਸੀਜ਼ਨ 'ਚ ਵਧੀਆ ਵਿਕਰੀ ਦੀ ਉਮੀਦ ਹੈ। ਖਪਤ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ 'ਚ ਜੀਐੱਸਟੀ ਕੌਂਸਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ 22 ਸਤੰਬਰ (ਨਰਾਤਿਆਂ ਦੇ ਪਹਿਲੇ ਦਿਨ) ਤੋਂ ਜੀਐੱਸਟੀ ਦੀਆਂ ਦਰਾਂ 'ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਨਾਲ ਟੈਲੀਵਿਜ਼ਨ, ਏਸੀ ਅਤੇ ਵਾਸ਼ਿੰਗ ਮਸ਼ੀਨਾਂ ਵਰਗੇ ਕਈ ਉਤਪਾਦਾਂ ਦੀਆਂ ਕੀਮਤਾਂ ਘੱਟ ਹੋ ਗੀਆਂ ਹਨ।
ਕੀ ਹੈ ਬਦਲਾਅ?
ਜੀਐੱਸਟੀ ਕੌਂਸਲ ਨੇ 32 ਇੰਚ ਤੋਂ ਵੱਧ ਸਕਰੀਨ ਵਾਲੇ ਟੀਵੀ 'ਤੇ ਟੈਕਸ ਦਰ ਨੂੰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ। ਇਸ ਫੈਸਲੇ ਨਾਲ ਬਾਜ਼ਾਰ 'ਚ ਵੱਡੀ ਕਟੌਤੀ ਆਈ ਹੈ।
ਇਹ ਵੀ ਪੜ੍ਹੋ : ਹੁਣ Gemini ਐਪ ਦੀ ਲੋੜ ਨਹੀਂ, WhatsApp ਨਾਲ ਹੀ ਬਣਾਓ ਆਪਣੀ AI ਤਸਵੀਰ
ਕੰਪਨੀਆਂ ਵੱਲੋਂ ਨਵੇਂ ਰੇਟ
- ਸੋਨੀ: 43 ਇੰਚ ਤੋਂ 98 ਇੰਚ ਸਕਰੀਨ ਵਾਲੇ ਬ੍ਰਾਵੀਆ ਮਾਡਲਾਂ ਦੇ ਰੇਟ 5,000 ਰੁਪਏ ਤੋਂ 71,000 ਰੁਪਏ ਘਟਾਏ। 43 ਇੰਚ ਬ੍ਰਾਵੀਆ 2 ਦੀ ਕੀਮਤ 59,900 ਤੋਂ 54,900 ਰੁਪਏ ਹੋ ਗਈ ਹੈ। 98 ਇੰਚ ਵਾਲਾ ਮਾਡਲ ਹੁਣ 9 ਲੱਖ ਦੀ ਬਜਾਏ 8.29 ਲੱਖ 'ਚ ਮਿਲੇਗਾ।
- ਐਲਜੀ: 43 ਇੰਚ ਤੋਂ 100 ਇੰਚ ਵਾਲੇ ਮਾਡਲਾਂ 'ਚ 2,500 ਰੁਪਏ ਤੋਂ 85,800 ਰੁਪਏ ਤੱਕ ਕਟੌਤੀ। 43 ਇੰਚ ਟੀਵੀ ਹੁਣ 28,490 ਰੁਪਏ 'ਚ, ਜਦਕਿ 100 ਇੰਚ ਮਾਡਲ 5.85 ਲੱਖ ਦੀ ਬਜਾਏ 4.99 ਲੱਖ ਰੁਪਏ 'ਚ ਮਿਲੇਗਾ।
- ਪੈਨਾਸੋਨਿਕ: 3,000 ਰੁਪਏ ਤੋਂ 32,000 ਰੁਪਏ ਤੱਕ ਕਟੌਤੀ। 43 ਇੰਚ ਵਾਲਾ ਟੀਵੀ ਹੁਣ 33,990 ਰੁਪਏ 'ਤੇ, ਜਦਕਿ 75 ਇੰਚ ਦਾ ਟੌਪ-ਐਂਡ ਮਾਡਲ 4 ਲੱਖ ਦੀ ਬਜਾਏ 3.68 ਲੱਖ ਰੁਪਏ 'ਚ ਉਪਲਬਧ ਹੈ।
ਉਦਯੋਗ ਦੀ ਉਮੀਦ
ਟੀਵੀ ਉਦਯੋਗ ਨੇ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਲਗਭਗ ਸਥਿਰ ਵਿਕਰੀ ਦਰਜ ਕੀਤੀ ਸੀ। ਹੁਣ, ਨਰਾਤੇ ਤੋਂ ਸ਼ੁਰੂ ਹੋ ਰਹੇ ਤਿਉਹਾਰੀ ਸੀਜ਼ਨ 'ਚ, ਕੰਪਨੀਆਂ ਨੂੰ ਵਿਕਰੀ 'ਚ ਵੱਡੇ ਵਾਧੇ ਦੀ ਉਮੀਦ ਹੈ। ਸਸਤੇ ਰੇਟਾਂ ਕਾਰਨ ਗਾਹਕ ਵੱਡੇ ਸਕਰੀਨ ਅਤੇ ਐਡਵਾਂਸ ਫੀਚਰ ਵਾਲੇ ਟੀਵੀ ਖਰੀਦਣ ਵੱਲ ਵਧ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8