ਜੀ.ਐੱਸ.ਟੀ ਦੀ '' ਮਹਿਮਾ'' : ਦੁਕਾਨ ਅੰਦਰ ਬੈਠ ਕੇ ਮਿਠਾਈ ਖਾਣੀ ਪੈ ਸਕਦੀ ਹੈ ਮਹਿੰਗੀ

07/27/2017 5:18:17 PM

ਨਵੀਂ ਦਿੱਲੀ—ਮਿਠਾਈ ਦੀ ਆਪਣੀ ਪਸੰਦੀਦਾ ਦੁਕਾਨ ਦੇ ਕਾਉਂਟਰ 'ਤੇ ਖੜੇ ਹੋ ਕੇ ਰਸਮਲਾਈ ਖਾਣ ਅਤੇ ਦੁਕਾਨ 'ਚ ਹੀ ਲੱਗੇ ਟੇਬਲ 'ਤੇ ਮਿਠਾਈ ਮੰਗਾ ਕੇ ਖਾਣ 'ਚ ਕਿਉ ਅੰਤਰ ਹੈ? ਇਹ ਸਿਰਫ ਆਰਾਮ ਦਾ ਮਾਮਲਾ ਨਹੀਂ ਹੈ, ਬਲਕਿ ਦੋਨਾਂ ਸਥਿਤੀਆਂ ਲ'ਚ ਲੱਗ ਰਹੇ ਵੱਖ ਵੱਖ ਜੀ.ਐੱਸ.ਟੀ ਰੇਟ ਦਾ ਵੀ ਅੰਤਰ ਹੈ। ਜੇਕਰ ਤੁਸੀਂ ਕਾਉਂਟਰ 'ਤੇ ਹੀ ਮਿਠਾਈ ਖਾ ਕੇ ਬਿਲ ਭਰਨ ਦੇ ਬਾਅਦ ਦੁਕਾਨ ਦੇ ਬਾਹਰ ਚਲੇ ਗਏ ਤਾਂ ਕੋਈ ਦੁਕਾਨਦਾਰ ਤੁਹਾਡੇ ਤੋਂ 5% ਜੀ.ਐੱਸ.ਟੀ ਵਸੂਲੇਗਾ, ਪਰ ਜੇਕਰ ਏਅਰ ਕੰਡੀਸ਼ਨ 'ਚ ਬੈਠ ਕੇ ਤੁਸੀਂ ਵੇਟਰ ਤੋਂ ਮਿਠਾਈ ਆਪਣੇ ਟੇਬਲ 'ਤੇ ਮੰਗਾਉਂਦੇ ਹੋ ਤਾਂ ਤੁਹਾਨੂੰ 18% ਜੀ.ਐੱਸ.ਟੀ ਦੇਣਾ ਪੈ ਸਕਦਾ ਹੈ।
ਇਹੀ ਗੱਲ ਪੰਸਦੀਦਾ ਗੁਜਰਾਤੀ ਸਨੈਕ ਢੋਕਲੇ ਦੇ ਨਾਲ ਵੀ ਲਾਗੂ ਹੋਵੇਗੀ। ਜੇਕਰ ਤੁਸੀਂ ਕਾਉਂਟਰ ਨਾਲ ਢੋਕਲਾ ਲੈ ਕੇ ਚਲੇ ਗਏ ਤਾਂ ਤੁਹਾਨੂੰ 12% ਜੀ.ਐੱਸ.ਟੀ. ਦੇਣਾ ਹੋਵੇਗਾ, ਪਰ ਉੱਥੇ ਬੈਠ ਕੇ ਖਾਣ ਦੀ ਇੱਛਾ ਹੋਈ ਤਾਂ 18% ਜੀ.ਐੱਸ.ਟੀ ਲਗ ਜਾਏਗਾ। ਵੱਖ-ਵੱਖ ਦੁਕਾਨਦਾਰ ਇਸਦੀ ਆਪਣੇ-ਆਪਣੇ ਤਰੀਕੇ ਨਾਲ ਵਿਆਖਿਆ ਕਰ ਰਹੇ ਹਨ। ਮਸਲਨ , ਸੇਂਟਰਲ ਦਿੱਲੀ ਦੀ ਇਕ ਵੱਡੀ ਮਿਠਾਈ ਦੀ ਦੁਕਾਨ ਜਿੱਥੇ ਬੈਠਣ ਦੀ ਵਿਵਸਥਾ ਨਹੀਂ ਹੈ, ਪਰ ਕੁਝ ਟੇਬਲ ਲੱਗੇ ਹਨ ਜਿੱਥੇ ਗਾਹਤ ਸਨੈਕ, ਮਿਠਾਈ ਆਦਿ ਦਾ ਆਨੰਦ ਉਠਾ ਸਕਦੇ ਹਨ। ਇੱਥੇ 5% ਜੀ.ਐੱਸ.ਟੀ. ਵਸੂਲਿਆ ਜਾਂਦਾ ਹੈ।
ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੁਕਾਨਦਾਰ ਨੇ ਕਿਹਾ, ਜੇਕਰ ਤੁਹਾਨੂੰ ਕੋਲ ਬੈਠਣ ਦੀ ਵੱਡੀ ਜਗ੍ਹਾ ਹੈ ਤਾਂ ਜ਼ਿਆਦਾ ਟੈਕਸ ਵਸੂਲ ਸਕਦੇ ਹੋ, ਪਰ ਸਾਡੇ ਕੋਲ ਇੰਨੀ ਵੱਡੀ ਜਗ੍ਹਾ ਨਹੀਂ ਹੈ। ਖਾਸ ਗੱਲ ਇਹ ਹੈ ਕਿ ਵੱਖ-ਵੱਖ ਟੈਕਸ ਰੇਟ ਦੇ ਬਾਰੇ 'ਚ ਜ਼ਿਆਦਾਤਰ ਗਾਹਕਾਂ ਨੂੰ ਪਤਾ ਨਹੀਂ ਹੈ। ਅਜਿਹੇ 'ਚ ਜਦੋਂ ਬਿਲ 'ਚ ਟੈਕਸ ਰੇਟ ਦੇਖ ਕੇ ਹੈਰਾਨ ਹੋ ਜਾਂਦੇ ਹਨ।
ਟੈਕਸ ਐਕਸਪਾਰਟ ਕਹਿੰਦੇ ਹਨ ਕਿ ਜੀ.ਐੱਸ.ਟੀ ਨੂੰ ਲੈ ਕੇ ਮੌਜੂਦਾ ਸਥਿਤੀ ਨਾਲ ਗਾਹਕਾਂ ਨੂੰ ਜਾਣੂ ਕਰ ਦਿੱਤਾ ਜਾਣਾ ਚਾਹੀਦਾ ਹੈ। ਟੈਕਸ ਰੇਟ 'ਚ ਵੱਡੇ ਅੰਤਰ ਨਾਲ ਗਾਹਕ ਆਰਾਮ ਨਾਲ ਦੁਕਾਨ 'ਚ ਹੀ ਬੈਠ ਕੇ ਮਿਠਾਈ ਜਾਂ ਸਨੈਕਸ ਨਹੀਂ ਖਾ ਸਕਣਗੇ। ਕਈ ਫਾਸਟ ਫੂਡ ਚੇਨ 'ਚ ਵੀ ਇਸੀ ਤਰ੍ਹਾਂ ਨਾਲ ਟੈਕਸ ਲਈ ਜਾ ਰਹੇ ਹਨ। ਟੈਕਸ ਲਾਇਰ,ਆਰ.ਐੱਸ ਸ਼ਰਮਾ ਨੇ ਕਿਹਾ ਕਿ ਜੇਕਰ ਹੋਟਲ 'ਚ ਚਾਹ ਵੀ ਪੀਤੀ ਤਾਂ ਤੁਹਾਨੂੰ 18% , ਪਰ ਬਾਹਰ ਪੀਤੀ ਤਾਂ 12% ਟੈਕਸ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ, ਏਅਰ ਕੰਡੀਸ਼ਨ ਲੱਗੇ ਰੇਸਟ੍ਰੋਰੇਂਟ 'ਚ ਖਾਣ-ਪੀਣ 'ਤੇ 18 ਪ੍ਰਤੀਸ਼ਤ ਜਦ ਨਾਨ ਏਸੀ ਰੇਸਟ੍ਰੋਰੇਂਟਾਂ 'ਚ 12% ਜੀ.ਐੱਸ.ਟੀ ਲਾਗੂ ਹੈ।


Related News