ਯਾਤਰੀ ਵਾਹਨ ਖੇਤਰ ਦੀ ਵਿਕਾਸ ਦਰ ਅਗਲੇ ਵਿੱਤੀ ਸਾਲ ''ਚ 5 ਤੋਂ 7 ਫ਼ੀਸਦੀ ਰਹੇਗੀ: CRISIL
Tuesday, Feb 27, 2024 - 10:57 AM (IST)
ਮੁੰਬਈ (ਭਾਸ਼ਾ) - ਅਗਲੇ ਵਿੱਤੀ ਸਾਲ 'ਚ ਯਾਤਰੀ ਵਾਹਨ (ਪੀ.ਵੀ.) ਸੈਕਟਰ 'ਚ ਪੰਜ ਤੋਂ ਸੱਤ ਫ਼ੀਸਦੀ ਵਾਧੇ ਦੀ ਉਮੀਦ ਹੈ। ਕ੍ਰੈਡਿਟ ਰੇਟਿੰਗ ਏਜੰਸੀ CRISIL ਨੇ ਸੋਮਵਾਰ ਨੂੰ ਕਿਹਾ ਕਿ ਸਪੋਰਟਸ ਯੂਟੀਲਿਟੀ ਵ੍ਹੀਕਲ (SUV) ਸੈਗਮੈਂਟ ਦੀ ਅਗਵਾਈ ਵਿੱਚ ਯਾਤਰੀ ਵਾਹਨ ਖੇਤਰ ਲਗਾਤਾਰ ਤੀਜੀ ਵਾਰ ਇੱਕ ਨਵੀਂ ਸਿਖਰ ਨੂੰ ਛੂਹੇਗਾ। ਏਜੰਸੀ ਨੇ ਕਿਹਾ ਕਿ ਇਸ ਨਾਲ ਚਾਲੂ ਵਿੱਤੀ ਸਾਲਾਂ ਵਿਚ ਕਾਰਾਂ ਅਤੇ ਨਿਰਯਾਤ ਦੀ ਮੰਗ ਸੁਸਤ ਬਣੇ ਰਹਿਣ ਦੇ ਬਾਵਜੂਦ 6 ਤੋਂ 8 ਫ਼ੀਸਦੀ ਦੀ ਅਨੁਮਾਨਿਤ ਦਰ ਨਾਲ ਵਾਧਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਰੇਟਿੰਗ ਏਜੰਸੀ ਨੇ ਕਿਹਾ ਕਿ ਖਪਤਕਾਰਾਂ ਦੀ ਤਰਜੀਹ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੇ SUV ਦੀ ਮੰਗ ਨੂੰ ਵਧਾ ਦਿੱਤਾ ਹੈ, ਜਿਸ ਨਾਲ ਇਸ ਵਿੱਤੀ ਸਾਲ ਵਿੱਚ ਇਸਦੀ ਬਾਜ਼ਾਰੀ ਹਿੱਸੇਦਾਰੀ ਦੁੱਗਣੀ ਹੋ ਕੇ ਕੁੱਲ ਘਰੇਲੂ ਮਾਤਰਾ ਦੇ ਲਗਭਗ 60 ਫ਼ੀਸਦੀ ਹੋ ਗਈ ਹੈ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ, ਵਿੱਤੀ ਸਾਲ 2018-19 ਵਿੱਚ SUV ਹਿੱਸੇ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਲਗਭਗ 28 ਫ਼ੀਸਦੀ ਸੀ। ਏਜੰਸੀ ਨੇ ਕਿਹਾ ਕਿ ਵਾਹਨਾਂ ਦੀ ਕੀਮਤ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਵਧੀ ਹੈ ਕਿਉਂਕਿ ਨਿਰਮਾਤਾ ਪ੍ਰੀਮੀਅਮ ਵਾਹਨਾਂ ਦੀਆਂ ਕੀਮਤਾਂ ਵਧਾ ਰਹੇ ਹਨ ਅਤੇ ਸੁਰੱਖਿਆ ਅਤੇ ਨਿਕਾਸੀ 'ਤੇ ਵਧੇਰੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ
ਬਰਾਮਦਾਂ ਦੇ ਮਾਮਲੇ ਵਿੱਚ ਵੀ ਇਹੀ ਸਥਿਤੀ ਹੈ। ਵਿੱਤੀ ਸਾਲ 2018-19 ਦੇ ਲਗਭਗ 17 ਫ਼ੀਸਦੀ ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ ਵਿੱਚ ਯਾਤਰੀ ਵਾਹਨ ਨਿਰਯਾਤ ਦਾ ਹਿੱਸਾ 14 ਫ਼ੀਸਦੀ ਤੱਕ ਘੱਟਣ ਦੀ ਉਮੀਦ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਇਹ ਮੁੱਖ ਤੌਰ 'ਤੇ ਪਿਛਲੇ ਦੋ ਸਾਲਾਂ ਦੌਰਾਨ ਪ੍ਰਤੀਕੂਲ ਮਹਿੰਗਾਈ ਅਤੇ ਲਾਤੀਨੀ ਅਮਰੀਕਾ, ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਦੇ ਪ੍ਰਮੁੱਖ ਨਿਰਯਾਤ ਬਾਜ਼ਾਰਾਂ ਵਿੱਚ ਵਿਦੇਸ਼ੀ ਮੁਦਰਾ ਦੀ ਸੀਮਤ ਉਪਲਬਧਤਾ ਦੇ ਕਾਰਨ ਹੈ। ਅਗਲੇ ਵਿੱਤੀ ਸਾਲ ਵਿੱਚ ਵੀ ਇਹੀ ਰੁਝਾਨ ਬਣੇ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8