ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ
Sunday, Feb 11, 2024 - 04:38 PM (IST)

ਨਵੀਂ ਦਿੱਲੀ (ਭਾਸ਼ਾ) – ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ.ਸੀ.) ਦੇ ਤਹਿਤ ਰਿਟਾਇਰਮੈਂਟ ਤੋਂ ਬਾਅਦ ਵੀ ਲਾਭ ਪਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਰਿਟਾਇਰਮੈਂਟ ਤੋਂ ਪਹਿਲਾਂ ਤਨਖਾਹ ਕਾਰਨ ਘੇਰੇ ’ਚੋਂ ਬਾਹਰ ਜਾਣ ਵਾਲਿਆਂ ਨੂੰ ਵੀ ਲਾਭ ਮਿਲੇਗਾ।
ਇਹ ਵੀ ਪੜ੍ਹੋ : EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ
ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਸ਼ਨੀਵਾਰ ਨੂੰ ਨਿਯਮਾਂ ’ਚ ਢਿੱਲ ਦੇ ਨਾਲ ਰਿਟਾਇਰਡ ਇੰਸ਼ੋਰਡ ਵਿਅਕਤੀਆਂ ਨੂੰ ਮੈਡੀਕਲ ਲਾਭ ਦੇਣ ਦਾ ਫੈਸਲਾ ਕੀਤਾ। ਕਿਰਤ ਮੰਤਰਾਲਾ ਨੇ ਕਿਹਾ ਕਿ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦੀ ਪ੍ਰਧਾਨਗੀ ਵਿਚ ਈ. ਐੱਸ. ਆਈ. ਸੀ. ਦੀ 193ਵੀਂ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ। ਇਸ ਵਿਚ ਕਿਹਾ ਗਿਆ ਕਿ ਈ. ਐੱਸ. ਆਈ.ਸੀ. ਨੇ ਉਨ੍ਹਾਂ ਇੰਸ਼ੋਰਡ ਰਿਟਾਇਰਡ ਕਾਮਿਆਂ ਨੂੰ ਮੈਡੀਕਲ ਲਾਭ ਮੁਹੱਈਆ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਤਨਖਾਹ ਲਿਮਟ ਤੋਂ ਵੱਧ ਹੋਣ ਕਾਰਨ ਈ. ਐੱਸ. ਆਈ. ਯੋਜਨਾ ਕਵਰੇਜ਼ ਤੋਂ ਬਾਹਰ ਹੋ ਗਏ ਹਨ, ਜੇ ਕਰਮਚਾਰੀ ਰਿਟਾਇਰਮੈਂਟ/ਸਵੈ ਇਛੁੱਕ ਰਿਟਾਇਰਮੈਂਟ ਤੋਂ ਪਹਿਲਾਂ ਘੱਟ ਤੋਂ ਘੱਟ 5 ਸਾਲ ਲਈ ਬੀਮਾ ਯੋਗ ਰੋਜ਼ਗਾਰ ਦੇ ਅਧੀਨ ਸੀ। ਉਹ ਵਿਅਕਤੀ ਜੋ 1 ਅਪ੍ਰੈਲ 2012 ਤੋਂ ਬਾਅਦ ਘੱਟ ਤੋਂ ਘੱਟ 5 ਸਾਲਾਂ ਤੱਕ ਬੀਮਾ ਯੋਗ ਰੋਜ਼ਗਾਰ ’ਚ ਸਨ ਅਤੇ 1 ਅਪ੍ਰੈਲ 2017 ਨੂੰ ਜਾਂ ਉਸ ਤੋਂ ਬਾਅਦ 30,000 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਨਾਲ ਰਿਟਾਇਰ/ਸਵੈ ਇਛੁੱਕ ਰਿਟਾਇਰ ਹੋਏ ਸਨ, ਉਨ੍ਹਾਂ ਨੂੰ ਨਵੀਂ ਯੋਜਨਾ ਦੇ ਤਹਿਤ ਲਾਭ ਮਿਲੇਗਾ।
ਇਹ ਵੀ ਪੜ੍ਹੋ : ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ
ਸਰਕਾਰ ਦੀ ਐਕਟ ਈਸਟ ਨੀਤੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਟੀਚੇ ਨਾਲ ਪੂਰਬ ਉੱਤਰੀ ਸੂਬਿਆਂ ’ਚ ਸਰਵਿਸ ਡਲਿਵਰੀ ਸਿਸਟਮ ਨੂੰ ਵਧਾਉਣ ਲਈ ਈ. ਐੱਸ. ਆਈ. ਸੀ. ਨੇ ਸਿੱਕਮ ਸਮੇਤ ਪੂਰਬ ਉੱਤਰ ਸੂਬਿਆਂ ਵਿਚ ਡਿਸਪੈਂਸਰੀਆਂ, ਮੈਡੀਕਲ ਬੁਨਿਆਦੀ ਢਾਂਚੇ/ਖੇਤਰੀ/ਉਪ-ਖੇਤਰੀ ਦਫ਼ਤਰਾਂ ਦੀ ਸਥਾਪਨਾ ਲਈ ਮੌਜੂਦਾ ਮਾਪਦੰਡਾਂ ਵਿਚ ਢਿੱਲ ਦਿੱਤੀ ਗਈ ਹੈ। ਬੈਠਕ ਦੌਰਾਨ ਈ. ਐੱਸ. ਆਈ. ਲਾਭਪਾਤਰੀਆਂ ਦੀ ਸਮੁੱਚੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਈ. ਐੱਸ. ਆਈ. ਸੀ. ਸੰਸਥਾਨਾਂ ਵਿਚ ਆਯੁਸ਼ 2023 ’ਤੇ ਇਕ ਨਵੀਂ ਨੀਤੀ ਅਪਣਾਈ ਗਈ। ਨੀਤੀ ਵਿਚ ਈ. ਐੱਸ. ਆਈ. ਸੀ. ਹਸਪਤਾਲਾਂ ਵਿਚ ਪੰਚਕਰਮ, ਖਾਰ ਸੂਤਰ ਅਤੇ ਆਯੁਸ਼ ਇਕਾਈਆਂ ਦੀ ਸਥਾਪਨਾ ਦਾ ਵੇਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8