ਸਰਕਾਰ ਨੇ ਵਿਆਜ ਦਰਾਂ ''ਚ ਕੀਤੀ ਕਟੌਤੀ, 2021-22 ਲਈ 8.1 ਫੀਸਦੀ ਵਿਆਜ ਦਰ ਨੂੰ ਦਿੱਤੀ ਮਨਜ਼ੂਰੀ

Friday, Jun 03, 2022 - 08:37 PM (IST)

ਨਵੀਂ ਦਿੱਲੀ-ਸਰਕਾਰ ਨੇ ਈ.ਪੀ.ਐੱਫ. 'ਤੇ ਵਿਆਜ ਦਰ 'ਚ ਕਟੌਤੀ ਕੀਤੀ ਹੈ। 2021-22 ਲਈ ਹੁਣ 8.1 ਫੀਸਦੀ ਵਿਆਜ ਮਿਲੇਗਾ। ਇਸ ਤਰ੍ਹਾਂ ਦੇ ਕਿਆਸ ਪਹਿਲਾਂ ਤੋਂ ਹੀ ਲਾਏ ਜਾ ਰਹੇ ਸਨ ਕਿ ਈ.ਪੀ.ਐੱਫ. ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ 'ਤੇ ਵਿਆਜ ਦਰ ਨੂੰ 8.5 ਫੀਸਦੀ ਤੋਂ ਘਟਾ ਕੇ 8.1 ਫੀਸਦੀ ਕਰਨ ਦੇ ਈ.ਪੀ.ਐੱਫ.ਓ. ਬੋਰਡ ਦੇ ਪ੍ਰਸਤਾਵ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ 40 ਸਾਲਾ ਤੋਂ ਦਰ 'ਚ ਕਮੀ ਨਹੀਂ ਕੀਤੀ ਗਈ ਸੀ ਅਤੇ ਨਵੀਂ ਘਟਾਈ ਦਰ ਅੱਜ ਦੀ ਹਕੀਕਤ ਨੂੰ ਦਰਸਾਉਂਦੀ ਹੈ। ਹੋਰ ਛੋਟੀ ਬਚਤ ਯੋਜਨਾਵਾਂ 'ਤੇ ਦਰਾਂ ਹੋਰ ਵੀ ਘੱਟ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ (ਵੀਡੀਓ)

ਚਾਰ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਵਿਆਜ ਦਰਾਂ
ਵਿੱਤ ਮੰਤਰੀ ਸੀਤਾਰਮਣ ਨੇ ਰਾਜ ਸਭ 'ਚ ਕਿਹਾ ਸੀ ਕਿ 40 ਸਾਲਾ ਤੋਂ ਦਰਾਂ 'ਚ ਕਮੀ ਨਹੀਂ ਕੀਤੀ ਗਈ ਸੀ। ਅੱਜ ਦੀਆਂ ਹਕੀਕਤਾਂ ਉਹ ਹਨ ਜੋ ਸਾਨੂੰ ਉਨ੍ਹਾਂ ਫੈਸਲਿਆਂ ਦੇ ਸੰਦਰਭ 'ਚ ਰੱਖਦੀਆਂ ਹਨ ਜੋ ਈ.ਪੀ.ਐੱਫ.ਓ. ਦੇ ਕੇਂਦਰੀ ਬੋਰਡ ਵੱਲੋਂ ਲਏ ਜਾ ਰਹੇ ਹਨ। ਪ੍ਰਸਤਾਵ ਵਿੱਤ ਮੰਤਰਾਲਾ ਕੋਲ ਮਨਜ਼ੂਰੀ ਲਈ ਆਉਣਾ ਬਾਕੀ ਹੈ। ਈ.ਪੀ.ਐੱਫ.ਓ. ਨੇ ਮਾਰਚ 'ਚ ਕੇਂਦਰੀ ਟਰੱਸਟੀ ਬੋਰਡ ਦੀ 230ਵੀਂ ਬੈਠਕ ਤੋਂ ਬਾਅਦ ਐਲਾਨ ਕੀਤਾ ਸੀ ਕਿ ਪੀ.ਐੱਫ. ਵਿਆਜ ਫੰਡ 8.1 ਫੀਸਦੀ ਦੀ ਘੱਟ ਵਿਆਜ ਦਰ ਪ੍ਰਾਪਤ ਕਰੇਗਾ, ਜੋ ਚਾਰ ਦਹਾਕਿਆਂ ਦਾ ਹੇਠਲਾ ਪੱਧਰ ਹੈ।

ਇਹ ਵੀ ਪੜ੍ਹੋ : WHO ਦਾ ਯੂ-ਟਰਨ, ਮੰਕੀਪੌਕਸ 30 ਦੇਸ਼ਾਂ ਤੱਕ ਫੈਲਿਆ, ਇਸ ਨੂੰ ਕੰਟਰੋਲ ਕਰਨਾ ਮੁਸ਼ਕਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News