ਸਰਕਾਰ ਨੇ 8 ਜਨਵਰੀ ਤੱਕ MSP ''ਤੇ 531 ਲੱਖ ਟਨ ਝੋਨਾ ਖਰੀਦਿਆ, 70 ਲੱਖ ਤੋਂ ਵੱਧ ਕਿਸਾਨਾਂ ਨੇ ਫਸਲ ਵੇਚੀ

Sunday, Jan 10, 2021 - 11:54 AM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਮੌਜੂਦਾ ਸਾਉਣੀ ਦੇ ਮਾਰਕੀਟਿੰਗ ਸੀਜ਼ਨ ਵਿਚ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ 70 ਲੱਖ ਤੋਂ ਵੱਧ ਕਿਸਾਨਾਂ ਤੋਂ ਹੁਣ ਤਕ 531.22 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ। ਸਰਕਾਰ ਨੇ ਇਹ ਖਰੀਦ ਇਕ ਲੱਖ ਕਰੋੜ ਰੁਪਏ ਵਿਚ ਕਰ ਲਈ ਹੈ। ਸਰਕਾਰ ਅਜਿਹੇ ਸਮੇਂ ਝੋਨੇ ਦੀ ਖਰੀਦ ਕਰ ਰਹੀ ਹੈ ਜਦੋਂ ਕਿਸਾਨ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਸਾਉਣੀ ਦੀ ਮਾਰਕੀਟਿੰਗ ਦਾ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, 'ਮੌਜੂਦਾ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਵਿਚ ਸਰਕਾਰ ਐਮ.ਐਸ.ਪੀ. 'ਤੇ ਕਿਸਾਨਾਂ ਤੋਂ ਸਾਉਣੀ 2020-21 ਉਤਪਾਦ ਦੀ ਖਰੀਦ ਕਰ ਰਹੀ ਹੈ। '

ਇਹ ਵੀ ਪਡ਼੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ

ਝੋਨੇ ਦੀ ਖਰੀਦ 8 ਜਨਵਰੀ ਤੱਕ 531.22 ਲੱਖ ਟਨ ਹੋ ਗਈ ਹੈ। ਇਹ ਪਿਛਲੇ ਸਾਲ ਦੀ ਮਿਆਦ ਨਾਲੋਂ 26 ਪ੍ਰਤੀਸ਼ਤ ਵੱਧ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਾਉਣੀ ਮਾਰਕੀਟਿੰਗ ਸੀਜ਼ਨ ਦੇ ਖਰੀਦ ਕਾਰਜਾਂ ਤੋਂ ਤਕਰੀਬਨ 70.35 ਲੱਖ ਕਿਸਾਨਾਂ ਨੇ ਲਾਭ ਲਿਆ ਹੈ। ਹੁਣ ਤੱਕ ਸਰਕਾਰ ਨੇ ਐਮਐਸਪੀ ਦੀ ਖਰੀਦ ਵਿਚ 1,00,294.26 ਕਰੋੜ ਰੁਪਏ ਖਰਚ ਕੀਤੇ ਹਨ। ਪੰਜਾਬ ਨੇ 531.22 ਲੱਖ ਟਨ ਝੋਨੇ ਦੀ ਖਰੀਦ ਵਿਚ 202.77 ਲੱਖ ਟਨ ਦਾ ਯੋਗਦਾਨ ਪਾਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ 8 ਜਨਵਰੀ ਤੱਕ 82,19,567 ਗੱਠਾਂ ਕਪਾਹ 24,063.30 ਕਰੋੜ ਰੁਪਏ ਵਿਚ ਖਰੀਦੀਆਂ ਗਈਆਂ ਹਨ। 16,00,518 ਕਿਸਾਨਾਂ ਨੂੰ ਇਸਦਾ ਲਾਭ ਪਹੁੰਚਾਇਆ ਹੈ। ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਅੰਦੋਲਨਕਾਰੀ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਅੱਠਵਾਂ ਦੌਰ ਦੀ ਗੱਲਬਾਤ ਵੀ ਸ਼ੁੱਕਰਵਾਰ ਨੂੰ ਅਸਪਸ਼ਟ ਰਹੀ। ਗੱਲਬਾਤ ਦਾ ਅਗਲਾ ਦੌਰ 15 ਜਨਵਰੀ ਨੂੰ ਹੋਵੇਗਾ।

ਇਹ ਵੀ ਪਡ਼੍ਹੋ : ਸਸਤੇ 'ਚ ਸਿਲੰਡਰ ਖਰੀਦਣ ਲਈ Pocket wallet ਜ਼ਰੀਏ ਕਰੋ ਬੁਕਿੰਗ, ਮਿਲੇਗਾ 50 ਰੁਪਏ ਦਾ ਕੈਸ਼ਬੈਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News