9 ਸਤੰਬਰ ਤੋਂ ਸਸਤੇ ''ਚ ਸੋਨਾ ਵੇਚੇਗੀ ਸਰਕਾਰ, ਜਾਣੋ ਕੀਮਤ ਤੇ ਟੈਕਸ ਬਾਰੇ

09/03/2019 5:30:55 PM

ਮੁੰਬਈ — ਘਰੇਲੂ ਬਜ਼ਾਰ 'ਚ ਸੋਨੇ ਦੀ ਲਗਾਤਾਰ ਵਧ ਹੋ ਰਹੀਆਂ ਕੀਮਤ ਦੇ ਨਵੇਂ ਰਿਕਾਰਡ ਬਣ ਰਹੇ ਹਨ। ਮੌਜੂਦਾ ਕੀਮਤਾਂ 'ਤੇ ਸੋਨਾ ਖਰੀਦਣ ਆਮ ਲੋਕਾਂ ਲਈ ਬਹੁਤ ਔਖਾ ਹੋ ਗਿਆ ਹੈ ਅਜਿਹੇ 'ਚ ਸਰਕਾਰ ਨੇ ਨਿਵੇਸ਼ਕਾਂ ਨੂੰ ਸਸਤੀਆਂ ਦਰਾਂ 'ਤੇ ਸੋਨਾ ਖਰੀਦਣ ਦਾ ਮੌਕਾ ਦਿੱਤਾ ਹੈ। ਨਿਵੇਸ਼ਕ ਸਾਵਰੇਨ ਗੋਲਡ ਬਾਂਡ(Sovereign Gold Bond) ਯੋਜਨਾ ਦੇ ਤਹਿਤ ਬਜ਼ਾਰ ਮੁੱਲ ਤੋਂ ਬਹੁਤ ਸਸਤੀ ਕੀਮਤ 'ਤੇ ਸੋਨਾ ਖਰੀਦ ਸਕਦੇ ਹੋ। ਇਸ ਦੀ ਵਿਕਰੀ 'ਤੇ ਹੋਣ ਵਾਲੇ ਲਾਭ 'ਤੇ ਆਮਦਨ ਟੈਕਸ ਵਿਭਾਗ ਨਿਯਮਾਂ ਦੇ ਤਹਿਤ ਛੋਟ ਵੀ ਮਿਲੇਗੀ।

ਚਾਲੂ ਵਿੱਤੀ ਸਾਲ ’ਚ ਸੋਨੇ ’ਚ ਨਿਵੇਸ਼ ਦੀ ਸਰਕਾਰੀ ਯੋਜਨਾ ਸਾਵਰੇਨ ਗੋਲਡ ਬਾਂਡ ਦੇ ਚੌਥੇ ਅਤੇ ਆਖਰੀ ਪੜਾਅ ’ਚ ਨਿਵੇਸ਼ ਅਗਲੇ ਹਫਤੇ ਯਾਨੀ 9 ਸਤੰਬਰ ਤੋਂ ਸ਼ੁਰੂ ਹੋਵੇਗਾ। ਸਾਵਰੇਨ ਗੋਲਡ ਬਾਂਡ ਦੇ ਚੌਥੇ ਪੜਾਅ ’ਚ ਨਿਵੇਸ਼ ਕਰਨ ਦੀ ਮਿਆਦ 9 ਤੋਂ 13 ਸਤੰਬਰ ਹੈ। ਸਰਕਾਰ ਦੀ ਇਸ ਸਾਵਰੇਨ ਗੋਲਡ ਬਾਂਡ ਸਕੀਮ ’ਚ ਨਿਵੇਸ਼ ਕਰਨ ਲਈ ਨਿਵੇਸ਼ਕਾਂ ਕੋਲ 5 ਦਿਨ ਦਾ ਸਮਾਂ ਹੈ। ਬਾਜ਼ਾਰ ’ਚ ਬੀਤੇ ਹਫਤੇ 10 ਗ੍ਰਾਮ ਸੋਨੇ ਦਾ ਭਾਅ 40,000 ਰੁਪਏ ਨੂੰ ਵੀ ਪਾਰ ਕਰ ਗਿਆ। ਅਜਿਹੇ ’ਚ ਸਰਕਾਰ ਸਾਵਰੇਨ ਗੋਲਡ ਬਾਂਡ ਜ਼ਰੀਏ ਤੁਹਾਨੂੰ ਬਾਜ਼ਾਰ ਭਾਅ ਤੋਂ ਘੱਟ ਮੁੱਲ ’ਚ ਸਸਤੇ ’ਚ ਸੋਨਾ ਖਰੀਦਣ ਦਾ ਮੌਕੇ ਦੇ ਰਹੀ ਹੈ।

ਬੀਤੇ ਹਫਤੇ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ 2 ਅਗਸਤ ਦੇ ਹਿਸਾਬ ਨਾਲ ਸੋਨੇ ਦੀ ਬਾਜ਼ਾਰ ਕੀਮਤ 3,966 ਰੁਪਏ ਪ੍ਰਤੀ ਗ੍ਰਾਮ ਰਹੀ। ਉਥੇ ਹੀ ਇਸ ਸਕੀਮ ਤਹਿਤ ਤੁਸੀਂ 3,499 ਰੁਪਏ ਪ੍ਰਤੀ ਗ੍ਰਾਮ ’ਤੇ ਸੋਨਾ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਡਿਜੀਟਲ ਮੋਡ ਤੋਂ ਪੇਮੈਂਟ ਕਰਨ ’ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ ਯਾਨੀ ਸਾਵਰੇਨ ਗੋਲਡ ਬਾਂਡ ’ਚ ਆਨਲਾਈਨ ਨਿਵੇਸ਼ ਕਰਨ ਵਾਲੇ ਗਾਹਕਾਂ ਲਈ ਇਕ ਗ੍ਰਾਮ ਸੋਨੇ ਦੀ ਕੀਮਤ 3,449 ਰੁਪਏ ਪਵੇਗੀ ਯਾਨੀ ਤੁਸੀ ਸੋਨੇ ’ਚ ਬਾਜ਼ਾਰ ਮੁੱਲ ਤੋਂ ਪ੍ਰਤੀ ਗ੍ਰਾਮ 467 ਰੁਪਏ ਘੱਟ ਕੀਮਤ ’ਤੇ ਗੋਲਡ ’ਚ ਨਿਵੇਸ਼ ਕਰੋਗੇ।


Related News