ਸਰਕਾਰ ਦਾ ਫੈਸਲਾ ! ਇਨ੍ਹਾਂ ਦਵਾਈਆਂ ''ਤੇ ਲਗਾਈ ਪਬੰਦੀ

01/18/2019 6:29:52 PM

ਨਵੀਂ ਦਿੱਲੀ— ਕੇਂਦਰੀ ਸਵੱਸਥ ਮੰਤਰਾਲੇ ਨੇ 80 ਅਤੇ 'ਫਿਕਸ ਡੋਜ਼ ਕਾਮਬੀਨੈਸ਼ਨ' (ਐੱਫ.ਡੀ.ਸੀ) ਦਵਾਈਆਂ 'ਤੇ ਪਬੰਦੀ ਲਗਾਈ ਹੈ। ਜਿਨ੍ਹਾਂ 'ਚ ਐਟੀਬਾਇਓਟਿਕਸ, ਪੈਨਕਿਲਰ, ਫੰਗਲ ਅਤੇ ਜੀਵਾਣੂ ਸੰਕ੍ਰਮਣ, ਉੱਚ ਰਕਤਚਾਪ ਅਤੇ ਬੇਚੈਨੀ ਦੇ ਇਲਾਜ਼ 'ਚ ਪ੍ਰਯੁਕਤ ਦਵਾਈਆਂ ਸ਼ਾਮਲ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਕ ਅਧਿਕਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ 11 ਜਨਵਰੀ ਤੋਂ ਪਬੰਦੀ ਲਾਗੂ ਕੀਤੀ ਗਈ ਹੈ। ਹੁਣ ਪ੍ਰਬੰਧੀ ਐੱਫ.ਡੀ.ਸੀ. ਦੀ ਕੁਲ ਸੰੰਖਿਆ 405 ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਸਵੱਸਥ ਮੰਤਰਾਲੇ ਦੀ ਕਮੇਟੀ ਨੇ ਇਨ੍ਹਾਂ ਦਵਾਈਆਂ ਨੂੰ ਪ੍ਰਯੋਗ ਲਈ ਸਰੱਖਿਅਕ ਮੰਨਿਆ ਹੈ। ਇਨ੍ਹਾਂ ਦਵਾਈਆਂ ਦਾ 900 ਕਰੋੜ ਰੁਪਏ ਦਾ ਕਾਰੋਬਾਰ ਹੈ।
ਇਸ ਤਰ੍ਹਾਂ ਚੱਲੀ ਦਵਾਈਆਂ 'ਤੇ ਪਬੰਧੀ ਦੀ ਪ੍ਰਕਿਰਿਆ
ਸਵੱਸਥ ਮੰਤਰਾਲੇ ਦਾ ਆਪਣਾ ਡ੍ਰਗ ਟੈਕਨਿਕਲ ਐਡਵਾਈਜ਼ਰੀ ਬੋਰਡ (ਡੀ.ਟੀ.ਏ.ਬੀ) ਹੈ। ਜੋ ਲਗਾਤਾਰ ਦਵਾਈਆਂ ਦੀ ਸਮੀਖਿਆ ਵੀ ਕਰਦਾ ਹੈ। ਦਵਾਈਆਂ 'ਤੇ ਸਲਾਹ ਵੀ ਦਿੰਦਾ ਹੈ। ਡੀ.ਟੀ.ਏ.ਬੀ. ਦੀ ਇਕ ਉਪ ਕਮੇਟੀ ਨੇ ਪਿਛਲੇ ਦਿਨਾਂ 'ਚ 300 ਤੋਂ ਜ਼ਿਆਦਾ ਐੱਫ.ਡੀ.ਸੀ. ਅਤੇ ਦਵਾਈਆਂ ਦਾ ਅਧਿਐਨ ਕੀਤਾ ਸੀ। ਉਸ ਦੀ ਨਿਸਕਰਥਾ ਦੇ ਆਧਾਰ 'ਤੇ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ, ਹਾਲਾਂਕਿ ਇਹ ਮਾਮਲਾ ਉਸ ਤੋਂ ਕੁਝ ਜ਼ਿਆਦਾ ਪੁਰਾਣਾ ਹੈ।
ਕਿ ਹੁੰਦੀ ਹੈ FDC ਦਵਾਈਆਂ
ਐੱਫ.ਡੀ.ਸੀ. ਦਵਾਈਆਂ ਉਹ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ 'ਚ ਦੋ ਜਾ ਜ਼ਿਆਦਾ ਦਵਾਈਆਂ ਦਾ ਕਾਂਬਿਨੈਸ਼ਨ ਹੁੰਦਾ ਹੈ। ਅਮਰੀਕਾ ਅਤੇ ਕਈ ਹੋਰ ਦੇਸ਼ਾਂ 'ਚ ਐੱਫ.ਡੀ.ਸੀ. ਦਵਾਈਆਂ ਦੀ ਪ੍ਰਚੁਰਤਾ 'ਤੇ ਰੋਕ ਹੈ। ਜਿਨ੍ਹੀ ਜ਼ਿਆਧਾ ਐੱਫ.ਡੀ.ਸੀ. ਦਵਾਈਆਂ ਭਾਰਤ 'ਚ ਵਿਕਦੀ ਹੈ, ਉਨ੍ਹੀ ਸ਼ਾਇਦ ਹੀ ਕਿਸੇ ਵਿਕਸਿਤ ਦੇਸ਼ਾਂ 'ਚ ਇਸਤੇਮਾਲ ਹੁੰਦੀ ਹੋਵੇਗੀ। ਇਨ੍ਹਾਂ ਦਵਾਈਆਂ ਅਨੁਪਾਤ ਅਤੇ ਇਨ੍ਹਾਂ ਤੋਂ ਹੋਣ ਵਾਲੇ ਅਸਰ 'ਤੇ ਕਾਫੀ ਸਵਾਲ ਉੱਠਦੇ ਰਹੇ ਹਨ।


Related News