ਵਾਹਨ ਚੋਰੀ ਰੋਕਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਲਗਾਏ ਜਾਣਗੇ ਮਾਈਕ੍ਰੋਡਾਟਸ

Tuesday, Dec 24, 2019 - 11:03 AM (IST)

ਵਾਹਨ ਚੋਰੀ ਰੋਕਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਲਗਾਏ ਜਾਣਗੇ ਮਾਈਕ੍ਰੋਡਾਟਸ

ਨਵੀਂ ਦਿੱਲੀ—ਵਾਹਨ ਅਤੇ ਉਸ ਦੇ ਪਾਰਟਸ ਦੀ ਚੋਰੀ ਤੋਂ ਪ੍ਰੇਸ਼ਾਨ ਲੋਕਾਂ ਲਈ ਕੇਂਦਰ ਸਰਕਾਰ ਨੇ ਇਕ ਵੱਡਾ ਕਦਮ ਉਠਾਇਆ ਹੈ ਜਿਸ ਨਾਲ ਵਾਹਨ ਚੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਦਰਅਸਲ ਵਾਹਨਾਂ ਦੀ ਸੁਰੱਖਿਆ ਵਧਾਉਣ ਲਈ ਉਸ 'ਤੇ ਲਗਾਏ ਜਾਣ ਵਾਲੇ ਮਾਈਕ੍ਰੋਡਾਟਸ ਆਈਡੈਂਟੀਫਾਇਰ ਨੂੰ ਲੈ ਕੇ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਦਿੱਤੀ ਹੈ।

PunjabKesari
ਮੰਤਰਾਲੇ ਨੇ ਜਾਰੀ ਕੀਤੀ ਸੂਚਨਾ
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮਾਈਕ੍ਰੋਡਾਟਸ ਆਈਡੈਂਟੀਫਾਇਰ ਦੇ ਨਿਯਮਾਂ ਨੂੰ ਲੈ ਕੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੇਂਦਰੀ ਮੋਟਰ ਵਾਹਨ ਨਿਯਮਾਵਲੀ 1989 'ਚ ਸੰਸ਼ੋਧਨ ਦੇ ਰਾਹੀਂ ਵਾਹਨ ਉਸ ਦੇ ਪਾਰਟਸ, ਕੰਪੋਨੇਂਟ, ਅਸੈਂਬਲੀਜ਼ ਅਤੇ ਸਬ-ਅਸੈਂਬਲੀਜ਼ 'ਤੇ ਮਾਈਕ੍ਰੋਡਾਟਸ ਆਈਡੈਂਟੀਫਾਇਰ ਲਗਾਉਣ ਦੇ ਸੰਦਰਭ 'ਚ ਵਾਹਨ ਉਦਯੋਗ ਦੇ ਮਾਨਕ ਨੂੰ ਸੂਚਿਤ ਕਰ ਦਿੱਤਾ ਹੈ। ਮੰਤਰਾਲੇ ਨੇ ਬਿਆਨ ਮੁਤਾਬਕ ਮਾਈਕ੍ਰੋਡਾਟਸ ਨਾਲ ਵਾਹਨਾਂ ਦੀ ਸੁਰੱਖਿਆ ਵਧੇਗੀ। ਮੰਤਰਾਲੇ ਨੇ ਕਿਹਾ ਕਿ ਅਧਿਸੂਚਨਾ ਮੁਤਾਬਕ ਵਾਹਨਾਂ, ਉਨ੍ਹਾਂ ਦੇ ਪੁਰਜ਼ਿਆਂ, ਕੰਪੋਨੇਂਟਸ ਅਸੈਂਬਲੀਜ਼ ਅਤੇ ਸਬ-ਅਸੈਂਬਲੀਜ਼ 'ਤੇ ਮਾਈਕ੍ਰੋਡਾਟਸ ਲਗਾਉਣ ਵਾਲੀਆਂ ਕੰਪਨੀਆਂ ਨੂੰ ਆਟੋਮੋਟਿਵ ਇੰਡਸਟਰੀ ਸਟੈਂਡਰਡਸ (ਏ.ਆਈ.ਐੱਸ)-155 ਦਾ ਪਾਲਨ ਕਰਨਾ ਹੋਵੇਗਾ।

PunjabKesari
ਕੀ ਹੈ ਮਾਈਕ੍ਰੋਡਾਟਸ
ਮਾਈਕ੍ਰੋਡਾਟਸ ਪਾਲੀਮਰ ਪਾਰਟੀਕਲ ਹੁੰਦੇ ਹਨ। ਇਹ ਇਕ ਮਿਲੀਮੀਟਰ ਜਾਂ ਅੱਧੇ ਮਿਲੀਮੀਟਰ ਵਿਆਸ ਦਾ ਹੁੰਦਾ ਹੈ। ਇਨ੍ਹਾਂ ਨੂੰ ਵਾਹਨਾਂ 'ਤੇ ਲਗਾਇਆ ਜਾਂਦਾ ਹੈ। ਇਨ੍ਹਾਂ ਸੂਖਮ ਡਾਟਸ 'ਚ ਵਾਹਨਾਂ ਦੇ ਬਾਰੇ 'ਚ ਮਹੱਤਵਪੂਰਨ ਸੂਚਨਾ ਹੁੰਦੀ ਹੈ। ਇਨ੍ਹਾਂ ਦੇ ਸਹਾਰੇ ਚੋਰੀ ਦੇ ਵਾਹਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਮਾਈਕ੍ਰੋਡਾਟਸ ਨੂੰ ਬਿਨ੍ਹਾਂ ਵਿਗਿਆਨਕਾਂ ਉਪਕਰਨਾਂ ਦੇ ਸਿਰਫ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਹੈ। ਨਾਲ ਹੀ ਇਨ੍ਹਾਂ ਨੂੰ ਹਟਾਇਆ ਵੀ ਨਹੀਂ ਜਾ ਸਕਦਾ ਹੈ। ਜਿਥੇ ਤੋਂ ਵੀ ਇਸ ਨੂੰ ਹਟਾਇਆ ਜਾਵੇਗਾ, ਉਥੇ ਵਾਹਨ ਜਾਂ ਉਪਕਰਨ ਨੁਕਸਾਨ ਹੋ ਜਾਣਗੇ।

PunjabKesari


author

Aarti dhillon

Content Editor

Related News