ਹੁਣ ਤੁਸੀਂ ਇਸ ਨਵੇਂ 'ਗੂਗਲ ਟੂਲ' ਜ਼ਰੀਏ ਭਾਰਤ 'ਚ ਕੋਵਿਡ-19 ਜਾਂਚ ਕੇਂਦਰਾਂ ਦਾ ਲਗਾ ਸਕਦੇ ਹੋ ਪਤਾ
Friday, Jun 12, 2020 - 04:08 PM (IST)
ਨਵੀਂ ਦਿੱਲੀ (ਭਾਸ਼ਾ) : ਸਰਚ ਇੰਜਨ ਗੂਗਲ ਨੇ ਸ਼ੁੱਕਰਵਾਰ ਨੂੰ ਕਿਹਾ ਉਸ ਨੇ ਆਪਣੀ ਸਰਚ, ਅਸਿਸਟੈਂਟ ਅਤੇ ਮੈਪ ਸੇਵਾਵਾਂ 'ਤੇ ਨਜ਼ਦੀਕੀ ਕੋਵਿਡ-19 ਜਾਂਚ ਕੇਂਦਰ ਦਾ ਪਤਾ ਦੱਸਣ ਦੀ ਸਹੂਲਤ ਸ਼ੁਰੂ ਕੀਤੀ ਹੈ।
ਗੂਗਲ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਮਾਈਗਵ ਪੋਰਟਲ ਦੇ ਨਾਲ ਕੰਮ ਕਰ ਰਹੀ ਹੈ। ਇਹ ਸੇਵਾ ਉਪਯੋਗਤਾਵਾਂ ਨੂੰ ਅਧਿਕਾਰਤ ਕੋਵਿਡ-19 ਜਾਂਚ ਕੇਂਦਰ ਦੀ ਜਾਣਕਾਰੀ ਉਪਲੱਬਧ ਕਰਾਏਗੀ। ਕੰਪਨੀ ਨੇ ਕਿਹਾ ਕਿ ਉਸ ਦੀ ਇਹ ਨਵੀਂ ਸਹੂਲਤ ਅੰਗਰੇਜ਼ੀ ਦੇ ਨਾਲ-ਨਾਲ 8 ਭਾਰਤੀ ਭਾਸ਼ਾਵਾਂ ਵਿਚ ਵੀ ਉਪਲੱਬਧ ਹੋਵੇਗੀ। ਇਸ ਵਿਚ ਹਿੰਦੀ, ਬਾਂਗਲਾ, ਤੇਲਗੂ, ਤਮਿਲ, ਮਲਿਯਾਲਮ, ਕੰਨੜ, ਮਰਾਠੀ ਅਤੇ ਗੁਜਰਾਤੀ ਸ਼ਾਮਲ ਹੈ। ਮੌਜੂਦਾ ਸਮੇਂ ਵਿਚ ਗੂਗਲ ਨੇ ਦੇਸ਼ ਦੇ 300 ਤੋਂ ਜਿਆਦਾ ਸ਼ਹਿਰਾਂ ਵਿਚ 700 ਤੋਂ ਜ਼ਿਆਦਾ ਕੋਵਿਡ-19 ਜਾਂਚ ਕੇਂਦਰਾਂ ਦੀ ਜਾਣਕਾਰੀ ਆਪਣੇ ਸਰਚ, ਅਸਿਸਟੇਂਟ ਅਤੇ ਮੈਪ 'ਤੇ ਜੋੜੀ ਹੈ।