32.7 ਕਰੋਡ਼ ਡਾਲਰ ਦਾ ਟੈਕਸ ਭੁਗਤਾਨ ਕਰਨ ਨੂੰ ਰਾਜ਼ੀ ਗੂਗਲ

Wednesday, Dec 18, 2019 - 11:50 PM (IST)

32.7 ਕਰੋਡ਼ ਡਾਲਰ ਦਾ ਟੈਕਸ ਭੁਗਤਾਨ ਕਰਨ ਨੂੰ ਰਾਜ਼ੀ ਗੂਗਲ

ਸਿਡਨੀ(ਭਾਸ਼ਾ)-ਦਿੱਗਜ ਤਕਨੀਕੀ ਕੰਪਨੀ ਗੂਗਲ ਨੇ ਆਸਟਰੇਲੀਆ ’ਚ ਅਰਬਾਂ ਡਾਲਰ ਦਾ ਕਾਰੋਬਾਰ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਸਰਕਾਰ ਨੂੰ 48.2 ਕਰੋਡ਼ ਆਸਟਰੇਲੀਆਈ ਡਾਲਰ (32.7 ਕਰੋਡ਼ ਅਮਰੀਕੀ ਡਾਲਰ) ਟੈਕਸ ਭੁਗਤਾਨ ਕਰਨ ’ਤੇ ਸਹਿਮਤੀ ਜਤਾਈ ਹੈ। ਆਸਟਰੇਲੀਆਈ ਟੈਕਸ ਆਫਿਸ (ਏ. ਟੀ. ਓ.) ਨੇ ਕਿਹਾ ਕਿ ਇਸ ਭੁਗਤਾਨ ’ਚ 2008 ਤੋਂ 2018 ਤੱਕ ਦਾ ਬਕਾਇਆ ਟੈਕਸ ਸ਼ਾਮਲ ਹੈ। ਇਸ ਦੇ ਨਾਲ ਮਾਈਕ੍ਰੋਸਾਫਟ, ਐਪਲ ਅਤੇ ਫੇਸਬੁੱਕ ਸਮੇਤ ਕੌਮਾਂਤਰੀ ਕੰਪਨੀਆਂ ਤੋਂ ਵਸੂਲ ਕੀਤੀ ਗਈ ਰਾਸ਼ੀ 1.25 ਅਰਬ ਆਸਟਰੇਲੀਆਈ ਡਾਲਰ ਹੋ ਗਈ ਹੈ। ਏ. ਟੀ. ਓ. ਦੇ ਡਿਪਟੀ ਕਮਿਸ਼ਨਰ ਮਾਰਕ ਕੋਂਜਾ ਨੇ ਕਿਹਾ,‘‘ਇਹ ਸਮਝੌਤਾ ਆਸਟਰੇਲੀਆਈ ਟੈਕਸ ਪ੍ਰਣਾਲੀ ਲਈ ਇਕ ਹੋਰ ਸ਼ਾਨਦਾਰ ਨਤੀਜਾ ਹੈ। ਇਹ ਡਿਜੀਟਲ ਟੈਕਸਦਾਤਿਆਂ ਦੇ ਵਿਵਹਾਰ ਨੂੰ ਬਦਲਣ ਅਤੇ ਆਸਟਰੇਲੀਆ ’ਚ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਟੈਕਸ ਭੁਗਤਾਨ ਨੂੰ ਵਧਾਉਣ ’ਚ ਆਫਿਸ ਦੀ ਸਫਲਤਾ ਨੂੰ ਦਰਸਾਉਂਦਾ ਹੈ।’’


author

Karan Kumar

Content Editor

Related News