ਸਤੰਬਰ 2021 ਤਕ ਘਰੋਂ ਕੰਮ ਕਰ ਸਕਣਗੇ ਗੂਗਲ ਦੇ ਕਾਮੇ

12/15/2020 2:39:33 PM

ਗੈਜੇਟ ਡੈਸਕ– ਟੈਕਨਾਲੋਜੀ ਦੀ ਦਿੱਗਜ ਕੰਪਨੀ ਗੂਗਲ ਨੇ ਵਰਕ ਫਰਾਮ ਹੋਮ ਦੀ ਮਿਆਦ ਨੂੰ ਸਤੰਬਰ 2021 ਤਕ ਵਧਾ ਦਿੱਤਾ ਹੈ। ਗੂਗਲ ਦੇ ਕਰੀਬ 2,00,000 ਕਾਮੇ ਹੁਣ ਸਤੰਬਰ 2021 ਤਕ ਆਪਣੇ ਘਰੋਂ ਹੀ ਕੰਮ ਕਰ ਸਕਣਗੇ। ਇਸ ਤੋਂ ਬਾਅਦ ਜਦੋਂ ਦਫ਼ਤਰ ਖੁਲ੍ਹੇਗਾ ਤਾਂ ਕਾਮਿਆਂ ਨੂੰ ਹਫ਼ਤੇ ’ਚ ਸਿਰਫ਼ ਤਿੰਨ ਦਿਨ ਹੀ ਦਫ਼ਤਰ ਆਉਣਾ ਹੋਵੇਗਾ, ਬਾਕੀ ਦਿਨ ਘਰੋਂ ਕੰਮ ਕਰ ਸਕਣਗੇ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਰਿਪੋਰਟ ਮੁਤਾਬਕ, ਅਲਫਾਬੇਟ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਆਪਣੇ ਸਾਰੇ ਕਾਮਿਆਂ ਨੂੰ ਇਕ ਈ-ਮੇਲ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਫੁਲ ਹਾਈਬ੍ਰਿਡ ਵਰਕਫੋਰਸ ਮਾਡਲ ਨੂੰ ਅਪਣਾਉਣ ਜਾ ਰਹੀ ਹੈ। ਇਸ ਲਈ ਪ੍ਰਯੋਗ ਵੀ ਕੀਤੇ ਜਾ ਰਹੇ ਹਨ ਤਾਂ ਜੋ ਪ੍ਰੋਡਕਟੀਵਿਟੀ ਨੂੰ ਲੈ ਕੇ ਕੋਈ ਸਮੱਸਿਆ ਨਾ ਹੋਵੇਗੀ। ਉਥੇ ਹੀ ਗੂਗਲ ਆਪਣੇ ਕਾਮਿਆਂ ਨੂੰ 2021 ਦੀ ਦੂਜੀ ਛਮਾਹੀ ’ਚ ਕੋਰੋਨਾ ਵੈਕਸੀਨ ਵੀ ਦੇਵੇਗੀ। 

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਟਵਿਟਰ ਦੇ ਕਾਮੇ ਰਿਟਾਇਰਮੈਂਟ ਤਕ ਕਰ ਸਕਣਗੇ ਘਰੋਂ ਕੰਮ
ਦੱਸ ਦੇਈਏ ਕਿ ਇਸੇ ਸਾਲ ਮਈ ’ਚ ਗੂਗਲ ਨੇ ਕਿਹਾ ਕਿ ਉਸ ਦੇ ਕਾਮੇ ਘਰੋਂ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਦਫ਼ਤਰ ਬੁਲਾਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ, ਜਦਕਿ ਟਵਿਟਰ ਨੇ ਕਿਹਾ ਹੈ ਕਿ ਉਸ ਦੇ ਕਾਮੇ ਰਿਟਾਇਰਮੈਂਟ ਤਕ ਘਰੋਂ ਕੰਮ ਕਰ ਸਕਦੇ ਹਨ। ਫੇਸਬੁੱਕ ਦੀ ਗੱਲ ਕਰੀਏ ਤਾਂ ਉਥੇ ਰਿਮੋਟ ਵਰਕ ਪਲਾਨ ਲਾਗੂ ਹੈ ਜਿਸ ਤਹਿਤ ਫੇਸਬੁੱਕ ਦੇ ਕਰੀਬ ਅੱਧੇ ਕਾਮੇ 2030 ਤਕ ਘਰੋਂ ਕੰਮ ਕਰ ਸਕਣਗੇ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ


Rakesh

Content Editor

Related News