ਟਰੇਨ ''ਚ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ, ਮਿਲੇਗੀ ਖਾਸ ਸੁਵਿਧਾ
Monday, Jan 01, 2018 - 05:21 PM (IST)
ਨਵੀਂ ਦਿੱਲੀ—ਭਾਰਤੀ ਰੇਲਵੇ ਲੋਕਾਂ ਦੇ ਸਫਰ ਨੂੰ ਅਰਾਮਦਾਇਕ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਇਕ ਨਵੀਂ ਸੇਵਾ ਸ਼ੁਰੂ ਕਰਨ ਜਾ ਰਹੀ ਹੈ ਜਿਸਦੇ ਤਹਿਤ ਤੁਸੀਂ ਸੁਆਦੀ ਭੋਜਨ ਦਾ ਸੁਆਦ ਲੈ ਸਕਦੇ ਹੋ। ਸਫਰ ਦੇ ਦੌਰਾਨ ਜੇਕਰ ਤੁਹਾਨੂੰ ਰੇਲਵੇ ਦਾ ਖਾਨਾ ਪਸੰਦ ਨਹੀਂ ਹੈ ਤਾਂ ਹੁਣ ਤੁਸੀਂ ਹੋਟਲ ਤੋਂ ਖਾਨਾ ਆਰਡਰ ਕਰ ਸਕੋਗੇ। ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ, ਇੱਥੇ ਆਰਡਰ ਤੁਸੀਂ ਆਪਣੀ ਸੀਟ 'ਤੇ ਬੈਠ ਕੇ ਹੀ ਕਰ ਸਕਦੇ ਹੋ। ਤੁਹਾਡਾ ਆਰਡਰ ਵੀ ਤੁਹਾਨੂੰ ਸੀਟ 'ਤੇ ਹੀ ਮਿਲ ਜਾਵੇਗਾ।
ਕਿਵੇ ਮਿਲੇਗੀ ਸੁਵਿਧਾ। ਰੇਲਵੇ ਨੇ ਇਸ ਖਾਸ ਸੁਵਿਧਾ ਦੇ ਲਈ ਐਪ ਲਾਂਚ ਕੀਤਾ ਹੈ। ਇਸ ਐਪ ਦੇ ਮਾਧਿਅਮ ਨਾਲ ਜਿਸ ਟ੍ਰੈਕ ਤੋਂ ਯਾਤਰਾ ਕਰ ਰਹੇ ਹੋ, ਉੱਧਰ ਦੇ ਮਸ਼ਹੂਰ ਹੋਟਲਾਂ ਦਾ ਖਾਣਾ ਬੁੱਕ ਕਰਾ ਸਕੋਗੇ। ਐਪ ਤੋਂ ਖਾਣਾ ਆਰਡਰ ਕਰਨ ਦੇ ਲਈ ' ਆਈ.ਆਰ.ਸੀ.ਟੀ.ਸੀ. ਕੈਟਰਿੰਗ-ਫੂਡ ਆਨ ਟ੍ਰੈਕ' ਐਪ ਨੂੰ ਡਾਉਨਲੋਡ ਕਰਨਾ ਹੋਵੇਗਾ। ਐਪ ਇੰਸਟਾਲ ਕਰਨ ਦੇ ਬਾਅਦ ਇਸ ਤੋਂ ਖਾਣਾ ਆਰਡਰ ਕੀਤਾ ਜਾ ਸਕੇਦਾ। ਰੇਲਵੇ ਦਾ ਇਹ ਐਪ ਗੂਗਲ ਪਲੇ ਸਟੋਰ 'ਤੇ ਮੌਜੂਦ ਹੈ।

ਐੱਸ.ਐੱਮ.ਐੱਸ. ਨਾਲ ਬੁੱਕ ਹੋਵੇਗਾ ਖਾਣਾ
ਜੇਕਰ ਤੁਸੀਂ ਐਪ ਦੇ ਇਲਾਵਾ ਫੋਨ ਕਰਕੇ ਆਰਡਰ ਦੇਣਾ ਚਾਹੁੰਦੇ ਹੋ ਤਾਂ ਇਸਦਾ ਵਿਕਲਪ ਵੀ ਤੁਹਾਡੇ ਕੋਲ ਹੋਵੇਗਾ। ਇਸਦੇ ਲਈ ਰੇਲਵੇ ਦੇ ਟੋਲ ਫ੍ਰੀ ਨੰਬਰ 1323 'ਤੇ ਕਾਲ ਕਰਨਾ ਹੋਵੇਗਾ। ਐਪ ਦੇ ਇਲਾਵਾ ਐੱਸ.ਐੱਮ.ਐੱਸ. ਦੇ ਜਰੀਏ ਵੀ ਆਈ.ਆਰ.ਸੀ.ਟੀ.ਸੀ. ਕੈਟਰਿੰਗ ਸਰਵਿਸ ਦਾ ਫਾਇਦਾ ਲੈ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ 139 'ਤੇ ਐੱਸ.ਐੱਮ.ਐੱਸ. ਕਰਨਾ ਹੈ। ਤੁਹਾਨੂੰ ਐੱਸ.ਐੱਮ.ਐੱਸ. ਕੁਝ ਇਸ ਤਰ੍ਹਾਂ ਕਰਨਾ ਹੋਵਗਾ। ਐੱਸ.ਐੱਮ.ਐੱਸ. 'ਚ ਤੁਹਾਨੂੰ ਮੀਟ ਟਾਈਪ ਕਰਕੇ ਆਪਣਾ ਪੀ.ਐੱਨ.ਆਰ.ਨੰਬਰ ਲਿਖਣਾ ਹੋਵੇਗਾ।
ਆਨਲਾਈਨ ਆਰਡਰ ਕਰੋ ਖਾਣਾ
ਆਨਲਾਈਨ ਖਾਣਾ ਆਰਡਰ ਕਰਨ ਦੇ ਲਈ https://www.ecatering.irctc.co.in 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ 500 ਤੋਂ ਜ਼ਿਆਦਾ ਰੇਸਤਰਾਂ 'ਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ। ਰੇਸਤਰਾਂ ਦੇ ਮੈਨਿਊ ਤੋਂ ਆਪਣੀ ਪਸੰਦ ਦਾ ਖਾਣਾ ਆਰਡਰ ਕਰ ਸਕੋਗੇ। ਆਰਡਰ ਕਰਨ ਦੇ ਕੁਝ ਸਮੇਂ ਬਾਅਦ ਹੀ ਤੁਹਾਡੀ ਸੀਟ 'ਤੇ ਹੀ ਖਾਣਾ ਪਹੁੰਚ ਜਾਵੇਗਾ।
