ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : ਮੁੰਬਈ-ਲੰਡਨ ਰੂਟ ਲਈ ਉਡਾਣ ਸ਼ੁਰੂ ਕਰ ਰਹੀ ਇਹ ਏਅਰਲਾਈਨ ਕੰਪਨੀ
Saturday, Nov 28, 2020 - 11:00 AM (IST)
ਨਵੀਂ ਦਿੱਲੀ — ਏਅਰ ਲਾਈਨ ਕੰਪਨੀ ਵਿਸਤਾਰਾ ਜਲਦੀ ਹੀ ਮੁੰਬਈ ਤੋਂ ਲੰਡਨ ਲਈ ਉਡਾਣ ਸ਼ੁਰੂ ਕਰੇਗੀ। ਸ਼ੁੱਕਰਵਾਰ ਨੂੰ ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਮਾਰਗ 'ਤੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਮੁੰਬਈ-ਲੰਡਨ ਦਰਮਿਆਨ ਇਹ ਸੇਵਾ 16 ਜਨਵਰੀ 2021 ਤੋਂ ਸ਼ੁਰੂ ਹੋਵੇਗੀ। ਵਿਸਤਾਰਾ ਨੇ ਇਸ ਦੌਰ ਦੀ ਯਾਤਰਾ ਯਾਨੀ ਮੁੰਬਈ-ਲੰਡਨ-ਮੁੰਬਈ ਲਈ ਇਸ ਰਸਤੇ ਦਾ ਕਿਰਾਇਆ 46,799 ਰੁਪਏ ਨਿਰਧਾਰਤ ਕੀਤਾ ਹੈ। ਇਹ ਲੰਡਨ ਤੋਂ ਰਾਊਂਡ ਟ੍ਰਿਪ ਭਾਵ ਲੰਡਨ-ਮੁੰਬਈ-ਲੰਡਨ ਲਈ ਇਹ 439 ਪਾਊਂਡ ਹੋਵੇਗਾ।
ਪਹਿਲਾਂ ਹੀ ਇਹ ਕੰਪਨੀ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ਾਂ ਦੀ ਸੇਵਾ ਦਿੱਲੀ-ਲੰਡਨ ਮਾਰਗ 'ਤੇ ਪੇਸ਼ ਕਰ ਰਹੀ ਹੈ। ਹੁਣ ਕੰਪਨੀ ਨੇ ਇਸ ਨੂੰ ਮੁੰਬਈ-ਲੰਡਨ ਮਾਰਗ 'ਤੇ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਬੋਇੰਗ 787-9 ਡ੍ਰੀਮਲਾਈਨਰ ਇਕ ਅਜਿਹਾ ਹਵਾਈ ਜਹਾਜ਼ ਹੈ ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਹ ਜਹਾਜ਼ ਆਰਾਮਦੇਹ ਯਾਤਰਾ ਦੇ ਤਜ਼ਰਬੇ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ।
ਪਿਛਲੇ ਹਫਤੇ ਹੀ ਇਸ ਪ੍ਰਾਈਵੇਟ ਏਅਰ ਲਾਈਨ ਕੰਪਨੀ ਨੇ ਦਿੱਲੀ ਤੋਂ ਦੋਹਾ ਲਈ ਏਅਰ ਲਾਈਨ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ 5 ਨਵੰਬਰ 2020 ਨੂੰ ਦਿੱਲੀ ਤੋਂ ਬੰਗਲਾਦੇਸ਼ ਲਈ ਵੀ ਏਅਰ ਲਾਈਨ ਦੀ ਉਡਾਣ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੈਨਸ਼ਨ ਧਾਰਕਾਂ ਲਈ ਰਾਹਤ : ਲਾਈਫ ਸਰਟੀਫਿਕੇਟ ਨੂੰ ਲੈ ਸਰਕਾਰ ਨੇ ਕੀਤਾ ਵੱਡਾ ਐਲਾਨ
ਇਨ੍ਹਾਂ ਪਲੇਟਫਾਰਮਾਂ ਤੋਂ ਟਿਕਟਾਂ ਕਰ ਸਕਦੇ ਹੋ ਬੁੱਕ
ਵਿਸਤਾਰਾ ਨੇ ਦੱਸਿਆ ਕਿ ਮੁੰਬਈ ਅਤੇ ਲੰਡਨ ਵਿਚਾਲੇ ਇਨ੍ਹਾਂ ਉਡਾਣਾਂ ਦੀ ਬੁਕਿੰਗ ਕੰਪਨੀ ਦੇ ਵੈੱਬਸਾਈਟ ਅਤੇ ਮੋਬਾਈਲ ਐਪ ਸਮੇਤ ਸਾਰੇ ਪਲੇਟਫਾਰਮਾਂ ਰਾਹੀਂ ਕੀਤੀ ਜਾ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਦੀ ਬੁਕਿੰਗ ਵੈਬਸਾਈਟ, ਵਿਸਤਾਰਾ ਦੀਆਂ ਐਂਡਰਾਇਡ ਅਤੇ ਆਈਓਐਸ ਮੋਬਾਈਲ ਐਪਸ, ਆਨਲਾਈਨ ਟਰੈਵਲ ਏਜੰਸੀਆਂ ਅਤੇ ਟਰੈਵਲ ਏਜੰਟ ਦੇ ਜ਼ਰੀਏ ਕੀਤੀ ਜਾ ਸਕਦੀ ਹੈ।
ਇਹ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਲਾਗ ਕਾਰਨ, ਮਾਰਚ ਤੋਂ ਭਾਰਤ ਵਿਚ ਨਿਯਮਤ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਪਰ ਭਾਰਤ ਨੇ ਜੁਲਾਈ ਵਿਚ 17 ਹੋਰ ਦੇਸ਼ਾਂ ਨਾਲ ਇਕ ਏਅਰ-ਬੱਬਲ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਤਾਂ ਜੋ ਇਨ੍ਹਾਂ ਦੇਸ਼ਾਂ ਵਿਚ ਸਪੈਸ਼ਲ ਯਾਤਰੀ ਫਲਾਈਟਾਂ ਦਾ ਸੰਚਾਲਨ ਕੀਤਾ ਜਾ ਸਕੇ।
ਇਹ ਵੀ ਪੜ੍ਹੋ: 94 ਸਾਲ ਪੁਰਾਣਾ ਬੈਂਕ ਹੋਇਆ ਬੰਦ, ਖਾਤਾਧਾਰਕਾਂ ਅਤੇ ਨਿਵੇਸ਼ਕਾਂ 'ਤੇ ਪਵੇਗਾ ਇਹ ਅਸਰ
ਅਮਰੀਕਾ ਲਈ ਵੀ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ
ਵਿਸਤਾਰਾ ਨੇ ਕਈ ਹੋਰ ਦੇਸ਼ਾਂ ਲਈ ਵੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਹੁਣ ਅਮਰੀਕਾ ਅਤੇ ਭਾਰਤ ਦਰਮਿਆਨ ਵੀ ਵਿਸ਼ੇਸ਼ ਯਾਤਰੀ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮਾਰਗ 'ਤੇ ਯਾਤਰੀਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਕੰਪਨੀ ਰੂਟ ਲਈ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਤੱਕ ਭਾਰਤ ਅਤੇ ਅਮਰੀਕਾ ਵਿਚਾਲੇ ਸਿਰਫ਼ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਦੀ ਫਲਾਈਟ ਦਾ ਸੰਚਾਲਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸਵਦੇਸ਼ੀ ਕੱਪੜੇ ਨਾਲ ਫ਼ੌਜੀ ਵਰਦੀਆਂ ਬਣਾੳੇਣ 'ਚ DRDO ਕਰੇਗਾ ਭਾਰਤ ਦੀ ਮਦਦ