Goldman Sachs ਨੇ 6 ਸਾਲਾਂ ''ਚ ਪਹਿਲੀ ਵਾਰ ਐਪਲ ਦੇ ਸਟਾਕ ''ਤੇ ਦਿੱਤੀ ਪਾਜ਼ੇਟਿਵ ਸਲਾਹ

03/07/2023 1:21:40 PM

ਨਵੀਂ ਦਿੱਲੀ— ਗਲੋਬਲ ਬ੍ਰੋਕਰੇਜ ਫਰਮ ਗੋਲਡਮੈਨ ਸਾਕਸ ਨੇ ਛੇ ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸ਼ੇਅਰਾਂ ਨੂੰ ਖਰੀਦਣ ਦੀ ਸਲਾਹ ਦਿੱਤੀ ਹੈ। ਕੰਪਨੀ ਦੇ ਸ਼ੇਅਰ ਵੈਲਿਊ 'ਚ ਹੋਏ ਵਾਧੇ ਤੋਂ ਬਾਅਦ ਗੋਲਡਮੈਨ ਨੇ ਐਪਲ ਨੂੰ ਲੈ ਕੇ ਆਪਣਾ ਰੁਖ਼ ਬਦਲਿਆ ਹੈ। ਐਪਲ ਦੇ ਸ਼ੇਅਰਾਂ ਦੀ ਵੈਲਿਊ ਚਾਰ ਗੁਣਾ ਤੋਂ ਵੱਧ ਹੋ ਗਈ ਹੈ। ਐਨਾਲਿਸਟ ਮਾਈਕਲ ਐਨਜੀ ਨੇ ਇਸ ਦੀ ਕਵਰੇਜ ਸ਼ੁਰੂ ਕਰ ਦਿੱਤੀ ਹੈ। ਗੋਲਡਮੈਨ ਦੇ ਅਨੁਸਾਰ ਆਈਫੋਨ ਬਣਾਉਣ ਵਾਲੀ ਕੰਪਨੀ ਦਾ ਯੂਜ਼ਰਸ ਬੇਸ ਇੰਨਾ ਵੱਡਾ ਹੋ ਗਿਆ ਹੈ ਕਿ ਇਸ ਦੇ ਸਰਵਿਸ ਬਿਜ਼ਨੈੱਸ ਦੀ ਗਰੋਥ ਸ਼ਾਨਦਾਰ ਹੋਵੇਗੀ। ਐਪਲ ਦੇ ਸ਼ੇਅਰ ਅਮਰੀਕੀ ਸਟਾਕ ਐਕਸਚੇਂਜ 'ਤੇ 6 ਮਾਰਚ ਨੂੰ 1.85 ਫ਼ੀਸਦੀ ਦੇ ਉਛਾਲ ਨਾਲ 153.83 ਡਾਲਰ (12591.35 ਰੁਪਏ) ਦੇ ਭਾਅ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
6 ਸਾਲ ਬਾਅਦ ਕਿਉਂ ਜਤਾ ਰਹੇ ਐਪਲ 'ਤੇ ਭਰੋਸਾ 
ਛੇ ਸਾਲ 'ਚ ਮਾਈਕਲ ਗੋਲਡਮੈਨ ਦੇ ਤੀਜੇ ਐਨਾਲਿਸਟ ਹਨ ਜੋ ਐਪਲ ਨੂੰ ਕਵਰ ਕਰ ਰਹੇ ਹਨ। ਮਾਈਕਲ ਦੇ ਅਨੁਸਾਰ ਪ੍ਰੀਮੀਅਰ ਹਾਰਡਵੇਅਰ ਡਿਜ਼ਾਈਨ 'ਚ ਐਪਲ ਦੀ ਸਫ਼ਲਤਾ ਨੇ ਇਸ ਦੇ ਬ੍ਰਾਂਡ ਲਾਇਲਟੀ ਨੂੰ ਮਜ਼ਬੂਤ ​​ਕੀਤਾ ਹੈ ਜਿਸ ਕਾਰਨ ਨਾਲ ਕੰਪਨੀ ਦਾ ਯੂਜ਼ਰਸ ਬੇਸ ਵਧਿਆ ਹੈ। ਇਸ ਦੇ ਚੱਲਦੇ ਕੰਪਨੀ ਨੂੰ ਆਪਣੇ ਈਕੋਸਿਸਟਮ ਨੂੰ ਛੱਡਣ ਵਾਲੇ ਯੂਰਜ਼ਸ ਦੀ ਗਿਣਤੀ ਨੂੰ ਘਟਾਉਣ ਅਤੇ ਗਾਹਕ ਜੋੜਣ 'ਚ ਖਰਚ਼ ਘਟਾਉਣ 'ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ- ਭਾਰਤ ’ਚ ਖੰਡ ਦਾ ਲੋੜੀਂਦਾ ਸਟਾਕ, ਸ਼ੂਗਰ ਐਕਸਪੋਰਟ ਨੂੰ ਲੈ ਕੇ ਅਪ੍ਰੈਲ ’ਚ ਫ਼ੈਸਲਾ
ਇਸ ਦੇ ਨਾਲ ਹੀ ਗਾਹਕਾਂ ਨੂੰ ਦੁਬਾਰਾ ਖਰੀਦਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਐਪਲ 'ਚ ਨਿਵੇਸ਼ ਕਰਨ ਲਈ 199 ਡਾਲਰ ਦਾ ਟਾਰਗੇਟ ਪ੍ਰਾਈਸ ਤੈਅ ਕੀਤਾ ਹੈ। ਇਹ ਇਸ ਦੀ ਮੌਜੂਦਾ ਕੀਮਤ  153.83 ਤੋਂ ਲਗਭਗ 29 ਫ਼ੀਸਦੀ ਅਪਸਾਈਡ ਹੈ। ਇਸ ਸਾਲ 2023 'ਚ ਹੁਣ ਤੱਕ ਇਹ 23 ਫ਼ੀਸਦੀ ਮਜ਼ਬੂਤ ​​ਹੋਇਆ ਹੈ। ਇਸ ਮਹੀਨੇ 'ਚ ਇਹ ਚਾਰ ਫ਼ੀਸਦੀ ਤੋਂ ਜ਼ਿਆਦਾ ਉਛਾਲਿਆ ਹੈ।

ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਪੰਜ ਸਾਲਾਂ ਤੱਕ ਦੀ ਨਿਊਟਰਲ ਰੇਟਿੰਗ 
ਮਾਈਕਲ ਤੋਂ ਪਹਿਲਾਂ ਗੋਲਡਮੈਨ ਦੇ ਐਨਾਲਿਸਟ ਰਾਡ ਹਾਲ ਨੇ ਐਪਲ ਨੂੰ ਪੰਜ ਸਾਲਾਂ ਲਈ ਕਵਰ ਕੀਤਾ ਸੀ, ਉਨ੍ਹਾਂ ਨੇ ਜਾਂ ਤਾਂ ਇਸ ਨੂੰ ਨਿਊਟਰਲ ਜਾਂ ਸੇਲ ਰੇਟਿੰਗ ਦਿੱਤੀ ਸੀ। ਹੁਣ ਮਾਈਕਲ ਨੇ ਇਸ ਨੂੰ ਖਰੀਦਣ ਦੀ ਰੇਟਿੰਗ ਦਿੱਤੀ ਹੈ। ਗੋਲਡਮੈਨ ਨੇ ਇਸ ਤੋਂ ਪਹਿਲਾਂ ਐਪਲ ਨੂੰ ਖਰੀਦਣ ਦੀ ਰੇਟਿੰਗ ਸਾਲ  2017 'ਚ ਦਿੱਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਇਹ 300 ਫ਼ੀਸਦੀ ਤੋਂ ਵੱਧ ਚੜ੍ਹ ਚੁੱਕਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News