ਦੇਸ਼ ਦੀਆਂ ਖਾਨਾਂ ’ਚੋਂ ਮੁੜ ਨਿਕਲੇਗਾ ਸੋਨਾ, ਸਰਕਾਰੀ ਕੰਪਨੀ ਕਰੇਗੀ 500 ਕਰੋੜ ਦਾ ਨਿਵੇਸ਼
Tuesday, Jun 27, 2023 - 05:35 PM (IST)
ਨਵੀਂ ਦਿੱਲੀ (ਇੰਟ.) – ਕੇ. ਜੀ. ਐੱਫ. ਯਾਨੀ ਕੋਲਾਰ ਗੋਲਡ ਫੀਲਡ ਬੰਦ ਹੋਣ ਤੋਂ ਬਾਅਦ ਭਾਰਤ ’ਚ ਸੋਨੇ ਦਾ ਉਤਪਾਦਨ ਲਗਭਗ ਬੰਦ ਹੋ ਚੁੱਕਾ ਹੈ। ਹੁਣ ਛੇਤੀ ਹੀ ਇਹ ਦੌਰ ਬਦਲਣ ਵਾਲਾ ਹੈ ਕਿਉਂਕਿ ਦੇਸ਼ ’ਚ ਇਕ ਵਾਰ ਮੁੜ ਖਾਨਾਂ ’ਚੋਂ ਸੋਨਾ ਨਿਕਲਣ ਜਾ ਰਿਹਾ ਹੈ। ਇਸ ਲਈ ਸਰਕਾਰੀ ਮਾਈਨਿੰਗ ਕੰਪਨੀ ਨੈਸ਼ਨਲ ਮਿਨਰਲ ਡਿਵੈੱਲਪਮੈਂਟ ਕਾਰਪੋਰੇਸ਼ਨ (ਐੱਨ. ਐੱਮ. ਡੀ. ਸੀ.) ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਖਾਨਾਂ ’ਚੋਂ ਸੋਨਾ ਕੱਢਣ ਲਈ ਸਰਕਾਰੀ ਕੰਪਨੀ ਕਰੀਬ 500 ਕਰੋੜ ਰੁਪਏ ਨਿਵੇਸ਼ ਕਰਨ ਜਾ ਰਹੀ ਹੈ।
ਆਂਧਰਾ ਪ੍ਰਦੇਸ਼ ਦੇ ਚਿਗਾਰਗੁੰਟਾ-ਬਿਸਨਾਥਮ ਗੋਲਡ ਬਲਾਕ ਦੀ ਲੀਜ਼ ਨੂੰ ਸਕਿਓਰ ਕਰਨ ਲਈ ਐੱਨ. ਐੱਮ. ਡੀ. ਸੀ. ਹੁਣ ਪੂਰੀ ਤਰ੍ਹਾਂ ਤਿਆਰ ਹੈ। ਖਾਨ ’ਚ ਕੰਮ ਕਰਨ ਦੀ ਯੋਜਨਾ ਨੂੰ ਲੈ ਕੇ ਪਿਛਲੇ ਸਾਲ ਹੀ ਸੂਬਾ ਸਰਕਾਰ ਤੋਂ ਕੰਪਨੀ ਇਕ ਲੈਟਰ ਆਫ ਇੰਟੈਂਟ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ : ਜੁਲਾਈ ਮਹੀਨੇ ਕੁੱਲ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਖਾਨ ’ਚੋਂ ਨਿਕਲੇਗਾ 18.3 ਲੱਖ ਟਨ ਸੋਨਾ
ਐੱਨ. ਐੱਮ. ਡੀ. ਸੀ. ਨੂੰ ਜੋ ਖਾਨ ਮਿਲੀ ਹੈ, ਉਹ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ ’ਚ ਹੈ। ਇਸ ਖਾਨ ’ਚ 18.3 ਲੱਖ ਟਨ ਸੋਨਾ ਹੋਣ ਦੀ ਉਮੀਦ ਹੈ। ਇਥੋਂ ਹਰ ਇਕ ਟਨ ਮਾਈਨਿੰਗ ਨਾਲ 5.15 ਕਿਲੋਗ੍ਰਾਮ ਸੋਨਾ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।