ਸੋਨਾ ਸਥਿਰ, ਚਾਂਦੀ 400 ਰੁਪਏ ਉਛਲੀ

10/19/2019 4:52:35 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਰਹੀ ਮਜ਼ਬੂਤੀ ਦੇ ਕਾਰਨ ਦਿੱਲੀ ਸਰਕਾਰ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 39,670 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ ਜਦੋਂਕਿ ਤਿਉਹਾਰੀ ਮੰਗ ਦੇ ਬਲ 'ਤੇ ਚਾਂਦੀ 400 ਰੁਪਏ ਦੀ ਛਲਾਂਗ ਲਗਾ ਕੇ 47 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਵਾਰ 'ਤੇ ਸੋਨਾ ਹਾਜ਼ਿਰ ਵਾਧੇ ਦੇ ਨਾਲ 1,490.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1,498.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਤੇਜ਼ੀ ਰਹੀ। ਚਾਂਦੀ ਹਾਜ਼ਿਰ ਵਧ ਕੇ 17.51 ਡਾਲਰ ਪ੍ਰਤੀ ਔਂਸ ਬੋਲੀ ਗਈ।


Aarti dhillon

Content Editor

Related News