ਸੋਨਾ 50 ਰੁਪਏ ਫਿਸਲਿਆ, ਚਾਂਦੀ ਸਥਿਰ

05/21/2019 2:56:09 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੌਰਾਨ ਸੁਸਤ ਗਹਿਣਾ ਗਾਹਕੀ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਫਿਸਲ ਕੇ 32,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ ਇਸ ਦੌਰਾਨ ਚਾਂਦੀ 37,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 2.35 ਡਾਲਰ ਦੀ ਗਿਰਾਵਟ 'ਚ 1,275.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 2.10 ਡਾਲਰ ਦੀ ਗਿਰਾਵਟ 1,275.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਢਾਈ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਨਾਲ ਨਿਵੇਸ਼ਕਾਂ ਦਾ ਰੁਝਾਣ ਸੁਰੱਖਿਅਤ ਨਿਵੇਸ਼ 'ਚ ਘਟ ਗਿਆ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ 0.02 ਡਾਲਰ ਦੀ ਗਿਰਾਵਟ ਨਾਲ 14.40 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕੀ।


Aarti dhillon

Content Editor

Related News