ਸੋਨਾ 70 ਰੁਪਏ ਫਿਸਲਿਆ, ਚਾਂਦੀ ''ਚ ਮਾਮੂਲੀ ਤੇਜ਼ੀ

01/10/2020 3:16:14 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 70 ਰੁਪਏ ਟੁੱਟ ਕੇ ਇਸ ਹਫਤੇ ਦੇ ਹੇਠਲੇ ਪੱਧਰ 41,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਧਰ ਚਾਂਦੀ 25 ਰੁਪਏ ਚਮਕ ਕੇ 47,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅ ਘਟਣ ਨਾਲ ਉਥੇ ਸੋਨਾ ਹਾਜ਼ਿਰ 1.60 ਡਾਲਰ ਫਿਸਲ ਕੇ 1,550.70 ਡਾਲਰ ਪ੍ਰਤੀ ਔਂਸ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਪੱਛਮੀ ਏਸ਼ੀਆ 'ਚ ਤਣਾਅ ਘੱਟ ਹੋਣ ਨਾਲ ਸੁਰੱਖਿਅਤ ਨਿਵੇਸ਼ ਦੇ ਰੁਪ 'ਚ ਸੋਨੇ ਦਾ ਆਕਰਸ਼ਣ ਘੱਟ ਹੋਇਆ ਹੈ। ਨਾਲ ਹੀ ਡਾਲਰ ਦੀ ਮਜ਼ਬੂਤੀ ਨੇ ਵੀ ਪੀਲੀ ਧਾਤੂ 'ਤੇ ਦਬਾਅ ਪਾਇਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਦੀ ਨਰਮੀ ਦੇ ਨਾਲ 17.89 ਡਾਲਰ ਪ੍ਰਤੀ ਔਂਸ 'ਤੇ ਆ ਗਈ।


Aarti dhillon

Content Editor

Related News