ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ

Sunday, Mar 07, 2021 - 06:37 PM (IST)

ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੀਆਂ ਆਰਥਿਕਤਾਵਾਂ ਨੂੰ ਝਟਕਾ ਲੱਗਾ ਹੈ। ਦੂਜੇ ਪਾਸੇ ਪੂਰੀ ਦੁਨੀਆ ਅਤੇ ਖ਼ਾਸਕਰ ਭਾਰਤ ਵਿਚ ਮੁਸ਼ਕਲ ਸਮੇਂ ਦਾ ਸਭ ਤੋਂ ਵੱਧ ਮਦਦਗਾਰ ਮੰਨੇ ਜਾਂਦੇ ਸੋਨੇ ਨੇ ਪੂਰਾ ਸਾਥ ਦਿੱਤਾ ਹੈ। ਸੋਨੇ ਨੇ ਕੋਰੋਨਾ ਆਫ਼ਤ ਦਰਮਿਆਨ 2020 ਵਿਚ ਨਿਵੇਸ਼ਕਾਂ ਨੂੰ ਭਾਰੀ ਮੁਨਾਫਾ ਦਿੱਤਾ। ਦਿੱਲੀ ਸਰਾਫਾ ਬਾਜ਼ਾਰ ਵਿਚ 7 ਅਗਸਤ 2020 ਨੂੰ ਸੋਨੇ ਦੀਆਂ ਕੀਮਤਾਂ ਲਗਭਗ 57,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਬੰਦ ਹੋਈਆਂ ਸਨ। 

ਇਹ ਵੀ ਪੜ੍ਹੋ : WhatsApp ਨੇ ਭੇਜਿਆ ਹੈ ਇਕ ਮੈਸੇਜ, ਨਹੀਂ ਪੜ੍ਹਿਆ ਤਾਂ ਹੁਣੇ ਕਰੋ ਚੈੱਕ, ਨਹੀਂ ਤਾਂ ਵਧ ਸਕਦੀ ਹੈ ਮੁਸੀਬਤ

ਮੌਜੂਦਾ ਸਮੇਂ ਦੌਰਾਨ ਸੋਨਾ -ਚਾਂਦੀ ਦੀਆਂ ਕੀਮਤਾਂ

7 ਅਗਸਤ 2020 ਦੇ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੋਂ ਸੋਨੇ ਦਾ ਭਾਅ 5 ਅਗਸਤ, 2021 ਸ਼ੁੱਕਰਵਾਰ ਨੂੰ 13,121 ਰੁਪਏ ਦੀ ਗਿਰਾਵਟ ਨਾਲ 43,887 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਇਸ ਦੌਰਾਨ ਲਗਾਤਾਰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 
ਦੂਜੇ ਪਾਸੇ ਚਾਂਦੀ 7 ਅਗਸਤ 2020 ਨੂੰ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ ਜਿਹੜੀ ਕਿ ਸ਼ੁੱਕਰਵਾਰ ਨੂੰ 13,035 ਰੁਪਏ ਘੱਟ ਕੇ 64,805 ਰੁਪਏ ਤੇ ਪਹੁੰਚ ਗਈ ਹੈ। ਨਿਵੇਸ਼ਕ ਲਗਾਤਾਰ ਕੀਮਤੀ ਧਾਤੂਆਂ ਦੀ ਕੀਮਤਾਂ ਵਿਚ ਆ ਰਹੀ ਗਿਰਾਵਟ ਕਾਰਨ ਇਹ ਸੋਚਣ ਲਈ ਮਜਬੂਰ ਹਨ ਕਿ ਹੁਣ ਨਿਵੇਸ਼ ਕਰਨਾ ਚਾਹੀਦਾ ਹੈ ਜਾਂ ਨਹੀਂ। ਕੁਝ ਨਿਵੇਸ਼ਕ ਆਪਣੇ ਕੋਲ ਰੱਖੇ ਸੋਨੇ ਨੂੰ ਵੇਚਣ ਜਾਂ ਰੱਖਣ ਬਾਰੇ ਉਲਝਣ ਵਿਚ ਹਨ।

ਇਹ ਵੀ ਪੜ੍ਹੋ : ਜਨਾਨੀਆਂ ਕਿਹੜੇ ਵਿਸ਼ੇ 'ਤੇ ਕਰਦੀਆਂ ਹਨ ਜ਼ਿਆਦਾ ਗੱਲਾਂ, ਟਵਿੱਟਰ ਨੇ ਸਰਵੇਖਣ ਕਰਕੇ ਕੀਤਾ ਖ਼ੁਲਾਸਾ

ਆਓ ਜਾਣਦੇ ਹਾਂ ਆਉਣ ਵਾਲੇ ਸਮੇਂ ਵਿਚ ਕੀ ਹੋ ਸਕਦੈ ਸੋਨੇ ਦਾ ਰੁਝਾਨ

ਮਾਹਰ ਕਹਿੰਦੇ ਹਨ ਕਿ ਜਿਵੇਂ ਵਿਸ਼ਵਵਿਆਪੀ ਟੀਕਾਕਰਨ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜ਼ੋਰ ਫੜ ਰਹੀ ਹੈ। ਲੋਕ ਨਿਵੇਸ਼ ਦੇ ਹੋਰ ਵਿਕਲਪਾਂ ਵੱਲ ਮੁੜ ਰਹੇ ਹਨ। ਇਸ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਹਾਲਾਂਕਿ ਨਿਵੇਸ਼ਕਾਂ ਨੂੰ ਇਹ ਨਹੀਂ ਲਗਦਾ ਕਿ ਇਹ ਸਥਿਤੀ ਜ਼ਿਆਦਾ ਦੇਰ ਤੱਕ ਬਣੀ ਰਹੇਗੀ। ਵਿਸ਼ਵ ਦੇ ਜ਼ਿਆਦਾਤਰ ਸਟਾਕ ਮਾਰਕੀਟਾਂ ਸਣੇ ਭਾਰਤੀ ਸਟਾਕ ਐਕਸਚੇਂਜ ਨੇ ਵੀ ਕਾਫ਼ੀ ਜ਼ੋਰ ਫੜ ਲਿਆ ਹੈ। ਹੁਣ ਭਾਰੀ ਮੁਨਾਫਾ ਵਸੂਲੀ ਕਾਰਨ ਬਾਜ਼ਾਰਾਂ ਵਿਚ ਭਾਰੀ ਗਿਰਾਵਟ ਆ ਰਹੀ ਹੈ ਜਿਵੇਂ ਕਿ ਸਟਾਕ ਮਾਰਕੀਟ ਵੱਧੇ ਵੱਲ ਜਾਂਦੀ ਹੈ ਤਾਂ ਮੁਨਾਫਿਆਂ ਕਮਾਉਣ ਦਾ ਜੋਖਮ ਵੀ ਵਧਦਾ ਹੈ। ਅਜਿਹੇ ਵਿਚ ਵੱਡੀ ਗਿਣਤੀ ਵਿਚ ਨਿਵੇਸ਼ਕ ਫਿਰ ਸੁਰੱਖਿਅਤ ਨਿਵੇਸ਼ ਵਿਕਲਪ ਸੋਨੇ ਵੱਲ ਮੁੜਨਗੇ। ਇਹ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇਵੇਗਾ ਅਤੇ ਇਹ ਰੁਝਾਨ ਫਿਰ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਬਣੇਗਾ। ਮਾਹਰ ਮੰਨਦੇ ਹਨ ਕਿ 2021 ਵਿਚ ਸੋਨੇ ਦੀ ਕੀਮਤ ਵਿਚ ਵਾਧਾ ਹੋਣਾ ਤੈਅ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇ ਸੋਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਇਹ 63,000 ਰੁਪਏ ਦੇ ਪੱਧਰ ਨੂੰ ਪਾਰ ਕਰ ਜਾਣਗੀਆਂ। 

ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News