ਅੱਜ ਸਿਰਫ਼ ਸੋਨਾ ਹੀ ਨਹੀਂ ਚਾਂਦੀ ਵੀ ਚਮਕੀ, ਜਾਣੋ ਕਿੰਨੇ ਚੜੇ ਸੋਨਾ-ਚਾਂਦੀ ਦੇ ਭਾਅ

08/18/2020 4:07:55 PM

ਨਵੀਂ ਦਿੱਲੀ : ਅੱਜ ਸਿਰਫ਼ ਸੋਨੇ ਦੀ ਹੀ ਚਮਕ ਨਹੀਂ ਪਰਤੀ ਹੈ, ਸਗੋਂ ਚਾਂਦੀ ਦੀ ਚਮਕ ਵੀ ਇਕ ਵਾਰ ਫਿਰ ਪਰਤ ਆਈ ਹੈ। ਸੋਮਵਾਰ ਨੂੰ ਐਮ.ਸੀ.ਐਕਸ 'ਤੇ ਚਾਂਦੀ 69,155 ਰੁਪਏ ਪ੍ਰਤੀ ਕਿਲੋ ਉੱਤੇ ਬੰਦ ਹੋਈ ਸੀ, ਜੋ ਅੱਜ ਮੰਗਲਵਾਰ ਨੂੰ 290 ਰੁਪਏ ਦੇ ਵਾਧੇ ਨਾਲ 69,445 ਰੁਪਏ ਪ੍ਰਤੀ ਕਿੱਲੋ 'ਤੇ ਖੁੱਲ੍ਹੀ। ਇੰਨਾ ਹੀ ਨਹੀਂ ਸ਼ੁਰੂਆਤੀ ਕਾਰੋਬਾਰ ਵਿਚ ਹੀ ਚਾਂਦੀ ਦੀਆਂ ਕੀਮਤਾਂ ਵਿਚ ਕਰੀਬ 1200 ਰੁਪਏ ਤੱਕ ਦਾ ਵਾਧਾ ਵੇਖਿਆ ਗਿਆ। ਚਾਂਦੀ ਦੀਆਂ ਕੀਮਤਾਂ ਭਾਵੇਂ ਘੱਟ-ਵੱਧ ਹੋ ਰਹੀਆਂ ਹਨ ਪਰ ਤੇਜ਼ੀ ਦਾ ਪੱਧਰ ਕਾਫ਼ੀ ਉੱਪਰ ਹੈ, ਜਿਸ ਨਾਲ ਚਾਂਦੀ ਨੇ ਲਗਾਤਾਰ ਹਰੇ ਨਿਸ਼ਾਨ ਵਿਚ ਇਕ ਸ਼ਾਨਦਾਰ ਬੜਤ ਬਣਾਈ ਹੋਈ ਹੈ। ਉਥੇ ਹੀ ਅੱਜ ਸਵੇਰੇ ਸੋਨਾ 140 ਰੁਪਏ ਦੇ ਵਾਧੇ ਨਾਲ 53,415 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ, ਜੋ ਸੋਮਵਾਰ ਨੂੰ 53,275 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਵਿਚ ਚਾਂਦੀ ਨੇ 70,499 ਦਾ ਉੱਚਾ ਪੱਧਰ ਅਤੇ 69,445 ਦਾ ਹੇਠਲਾ ਪੱਧਰ ਛੂਹਿਆ। ਕੱਲ ਵੀ ਚਾਂਦੀ ਦੀਆਂ ਕੀਮਤਾਂ ਵਿਚ ਕਰੀਬ 1300 ਰੁਪਏ ਦਾ ਵਾਧਾ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਦੀ ਕੀਮਤ 26.81 ਡਾਲਰ ਪ੍ਰਤੀ ਓਂਸ ਰਹੀ।

ਇਹ ਵੀ ਪੜ੍ਹੋ: ਔਰਤਾਂ ਨੂੰ ਪੁਰਾਣੇ ਸੋਨੇ ਦੇ ਗਹਿਣੇ ਵੇਚਣਾ ਪਵੇਗਾ ਮਹਿੰਗਾ, ਸਰਕਾਰ ਕਰ ਸਕਦੀ ਹੈ ਇਹ ਬਦਲਾਅ

ਸੋਨੇ-ਚਾਂਦੀ ਲਈ ਖਿੱਚ ਕਾਇਮ
ਰੂਸ ਵੱਲੋਂ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰ ਦੇ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਬੀਤੇ ਹਫ਼ਤੇ ਭਾਰੀ ਗਿਰਾਵਟ ਆਈ ਪਰ ਆਰਥਕ ਸੁਸਤੀ, ਅਮਰੀਕਾ-ਚੀਨ ਵਿਚਾਲੇ ਤਣਾਅ ਅਤੇ ਡਾਲਰ ਵਿਚ ਕਮਜੋਰੀ ਨਾਲ ਸੋਨਾ ਅਤੇ ਚਾਂਦੀ ਦੀ ਤੇਜ਼ੀ ਨੂੰ ਅੱਗੇ ਵੀ ਸਪੋਰਟ ਮਿਲਣ ਦੇ ਆਸਾਰ ਹਨ। ਕਮੋਡਿਟੀ ਮਾਹਰਾਂ ਦੀ ਮੰਨੀਏ ਤਾਂ ਸੋਨਾ ਅਤੇ ਚਾਂਦੀ ਪ੍ਰਤੀ ਨਿਵੇਸ਼ਕਾਂ ਵਿਚ ਖਿੱਚ ਅਜੇ ਕਾਇਮ ਹੈ, ਕਿਉਂਕਿ ਕੋਰੋਨਾ ਦਾ ਕਹਿਰ ਅਜੇ ਟਲਿਆ ਨਹੀਂ ਹੈ ਅਤੇ ਸ਼ੇਅਰ ਬਾਜ਼ਾਰ ਵਿਚ ਅਨਿਸ਼ਚਿਤਤਾ ਬਣੀ ਹੋਈ ਹੈ। ਮਾਹਰ ਦੱਸਦੇ ਹਨ ਕਿ ਮਹਿੰਗੀ ਧਾਤਾਂ ਦੇ ਪ੍ਰਤੀ ਨਿਵੇਸ਼ਕਾਂ ਦਾ ਖਿੱਚ ਘੱਟ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਜਨਤਾ ਨੂੰ ਝਟਕਾ, ਪੈਟਰੋਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਇਆ ਵਾਧਾ, ਜਾਣੋ ਅੱਜ ਦੇ ਨਵੇਂ ਭਾਅ


cherry

Content Editor

Related News