ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ

8/13/2020 5:41:35 PM

ਨਵੀਂ ਦਿੱਲੀ : ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਤੋਂ ਬਾਅਦ ਘਰੇਲੂ ਬਾਜ਼ਾਰ 'ਚ ਵੀ ਰੇਟ ਡਿੱਗ ਗਏ ਹਨ। ਰੂਸ 'ਚ ਕੋਰੋਨਾ ਵੈਕਸੀਨ ਬਣਾਏ ਜਾਣ ਦੀ ਖ਼ਬਰ ਤੋਂ ਬਾਅਦ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਉਣ ਲੱਗੀ ਹੈ। ਘਰੇਲੂ ਵਾਅਦਾ ਬਾਜ਼ਾਰ 'ਚ ਸੋਨਾ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਿਆ ਅਤੇ ਚਾਂਦੀ ਦੀ ਕੀਮਤ ਰਿਕਾਰਡ ਪੱਧਰ ਤੋਂ 17,000 ਰੁਪਏ ਪ੍ਰਤੀ ਕਿਲੋ ਡਿੱਗ ਚੁੱਕੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਰਿਕਾਰਡ ਪੱਧਰ ਤੋਂ 200 ਡਾਲਰ ਪ੍ਰਤੀ ਓਂਸ ਡਿੱਗ ਗਈ ਅਤੇ ਚਾਂਦੀ 'ਚ ਵੀ 6 ਡਾਲਰ ਪ੍ਰਤੀ ਓਂਸ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਬੁੱਧਵਾਰ ਸਵੇਰੇ ਸੋਨਾ ਅਕਤੂਬਰ ਵਾਅਦਾ ਕਾਂਟ੍ਰੈਕਟ 'ਚ ਪਿਛਲੇ ਸੈਸ਼ਨ ਤੋਂ 1600 ਰੁਪਏ ਯਾਨੀ 3.08 ਫ਼ੀਸਦੀ ਦੀ ਗਿਰਾਵਟ ਨਾਲ 50,329 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਚੱਲ ਰਿਹਾ ਸੀ, ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ 49,955 ਰੁਪਏ ਤੱਕ ਟੁੱਟੀ। ਬੀਤੇ ਸ਼ੁੱਕਰਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨਾ ਰਿਕਾਰਡ 56,191 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ ਸੀ। ਉਦੋਂ ਤੋਂ ਹੁਣ ਤੱਕ 6,200 ਰੁਪਏ ਪ੍ਰਤੀ 10 ਗ੍ਰਾਮ ਤੋਂ ਜਿਆਦਾ ਦੀ ਗਿਰਾਵਟ ਆ ਚੁੱਕੀ ਹੈ।

ਇਹ ਵੀ ਪੜ੍ਹੋ: ਇਸ ਉਮਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਰੂਸ ਦੀ ਕੋਰੋਨਾ ਵੈਕਸੀਨ

ਉਥੇ ਹੀ ਐੱਮ. ਸੀ. ਐਕਸ. 'ਤੇ ਚਾਂਦੀ ਦੇ ਸਤੰਬਰ ਵਾਅਦਾ ਕਾਂਟ੍ਰੈਕਟ 'ਚ ਪਿਛਲੇ ਸੈਸ਼ਨ ਤੋਂ 5,244 ਰੁਪਏ ਯਾਨੀ 7.83 ਫ਼ੀਸਦੀ ਦੀ ਗਿਰਾਵਟ ਨਾਲ 61,690 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਕਾਰੋਬਾਰ ਦੌਰਾਨ ਚਾਂਦੀ ਦਾ ਰੇਟ 60,910 ਰੁਪਏ ਪ੍ਰਤੀ ਕਿਲੋ ਤੱਕ ਡਿਗਿਆ। ਬੀਤੇ ਸ਼ੁੱਕਰਵਾਰ ਨੂੰ ਚਾਂਦੀ ਦਾ ਭਾਅ 77,949 ਰੁਪਏ ਪ੍ਰਤੀ ਕਿਲੋ ਤੱਕ ਉਛਲਿਆ ਸੀ ਜਿਸ ਤੋਂ ਬਾਅਦ ਹੁਣ ਤੱਕ ਚਾਂਦੀ 17,000 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਡਿੱਗ ਚੁੱਕੀ ਹੈ।


ਕੌਮਾਂਤਰੀ ਮਾਰਕੀਟ ਦਾ ਹਾਲ
ਕੌਮਾਂਤਰੀ ਵਾਅਦਾ ਬਾਜ਼ਾਰ ਕਾਮੈਕਸ 'ਤੇ ਸੋਨੇ ਦੇ ਦਸੰਬਰ ਵਾਅਦਾ ਕਾਂਟ੍ਰੈਕਟ 'ਚ ਪਿਛਲੇ ਸੈਸ਼ਨ ਤੋਂ 5.90 ਡਾਲਰ ਯਾਨੀ 2.72 ਫ਼ੀਸਦੀ ਦੀ ਗਿਰਾਵਟ ਨਾਲ 1,893.40 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੋਨਾ 1,876.50 ਡਾਲਰ ਪ੍ਰਤੀ ਓਂਸ ਤੱਕ ਟੁੱਟਿਆ। ਕਾਮੈਕਸ 'ਤੇ ਸੋਨੇ ਦਾ ਵਾਅਦਾ ਕਾਂਟ੍ਰੈਕਟ ਸ਼ੁੱਕਰਵਾਰ ਨੂੰ 2078 ਡਾਲਰ ਪ੍ਰਤੀ ਓਂਸ ਦੇ ਰਿਕਾਰਡ ਪੱਧਰ ਤੱਕ ਵਧਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਸੋਨੇ ਦੀ ਕੀਮਤ 200 ਡਾਲਰ ਪ੍ਰਤੀ ਓਂਸ ਤੋਂ ਜਿਆਦਾ ਟੁੱਟ ਚੁੱਕੀ ਹੈ।

ਇਹ ਵੀ ਪੜ੍ਹੋ: 2 ਹਫ਼ਤੇ ਅੰਦਰ ਬਾਜ਼ਾਰ 'ਚ ਆਵੇਗੀ ਰੂਸੀ ਵੈਕਸੀਨ ਦੀ ਪਹਿਲੀ ਖੇਪ, ਜਾਣੋ ਆਮ ਲੋਕਾਂ ਨੂੰ ਕਦੋਂ ਮਿਲੇਗੀ

ਚਾਂਦੀ ਦੇ ਸਤੰਬਰ ਵਾਅਦਾ ਕਾਂਟ੍ਰੈਕਟ 'ਚ ਪਿਛਲੇ ਸੈਸ਼ਨ ਤੋਂ 6.82 ਫ਼ੀਸਦੀ ਦੀ ਗਿਰਾਵਟ ਨਾਲ 24.27 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਭਾਅ 23.59 ਡਾਲਰ ਪ੍ਰਤੀ ਓਂਸ ਟੁੱਟਾ। ਬੀਤੇ ਹਫ਼ਤੇ ਚਾਂਦੀ ਦੀ ਕੀਮਤ 29.91 ਡਾਲਰ ਪ੍ਰਤੀ ਓਂਸ ਤੱਕ ਉਛਲੀ ਸੀ, ਜਿਸ ਤੋਂ ਬਾਅਦ ਹੁਣ ਤੱਕ ਚਾਂਦੀ 6 ਡਾਲਰ ਪ੍ਰਤੀ ਓਂਸ ਤੋਂ ਵੱਧ ਟੁੱਟ ਚੁੱਕੀ ਹੈ।


ਇਨ੍ਹਾਂ ਕਾਰਣਾਂ ਕਰ ਕੇ ਆਈ ਸੋਨੇ 'ਚ ਗਿਰਾਵਟ
ਜੇ ਗੌਰ ਕੀਤਾ ਜਾਵੇ ਤਾਂ ਸੋਨੇ 'ਚ ਜ਼ਿਆਦਾ ਗਿਰਾਵਟ ਕੋਰੋਨਾ ਵਾਇਰਸ ਵੈਕਸੀਨ ਕਾਰਣ ਆਈ। ਜਿਵੇਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਕਿ ਰੂਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ, ਉਵੇਂ ਹੀ ਸੋਨੇ ਦੀਆਂ ਕੀਮਤਾਂ 'ਚ ਤੇਜ਼ ਗਿਰਾਵਟ ਆਉਣੀ ਸ਼ੁਰੂ ਹੋ ਗਈ। ਲਾਈਫਟਾਈਮ ਹਾਈ ਤੋਂ ਸੋਨਾ ਕਰੀਬ 9 ਫ਼ੀਸਦੀ ਤੱਕ ਡਿੱਗਿਆ। ਕੋਰੋਨਾ ਵਾਇਰਸ ਦੀ ਖ਼ਬਰ ਨਾਲ ਸਿਰਫ਼ ਸੋਨਾ ਹੀ ਨਹੀਂ ਡਿੱਗਿਆ ਸਗੋਂ ਚਾਂਦੀ ਦੀਆਂ ਕੀਮਤਾਂ ਵੀ ਘੱਟ ਗਈਆਂ। ਚਾਂਦੀ 'ਚ 10 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਆਖਿਰ ਕੋਰੋਨਾ ਵੈਕਸੀਨ ਨਾਲ ਸੋਨੇ ਦੀ ਕੀਮਤਾਂ ਘਟਣ-ਵਧਣ ਦਾ ਕੀ ਸਬੰਧ ਹੈ।

ਇਹ ਵੀ ਪੜ੍ਹੋ: ਰੂਸੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਹੋਰ ਸੱਚਾਈ ਆਈ ਸਾਹਮਣੇ, ਮਿਲੇ ਕਈ ਸਾਈਡ ਇਫੈਕਟ

ਸੋਨੇ ਦਾ ਕੋਰੋਨਾ ਵੈਕਸੀਨ ਨਾਲ ਸਬੰਧ
ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦਾ ਸਭ ਤੋਂ ਬੁਰਾ ਅਸਰ ਸ਼ੇਅਰ ਬਾਜ਼ਾਰ 'ਤੇ ਹੀ ਦੇਖਿਆ ਗਿਆ ਸੀ। ਕਈ ਦਿਨਾਂ ਤੱਕ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਉਂਦੀ ਰਹੀ। ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਤੋਂ ਡਰਨ ਲੱਗੇ। ਅਜਿਹੇ 'ਚ ਸੋਨਾ ਇਕ ਸੁਰੱਖਿਅਤ ਨਿਵੇਸ਼ ਦਾ ਬਦਲ ਨਜ਼ਰ ਆਇਆ, ਜਿਸ 'ਚ ਲੋਕਾਂ ਨੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਹੀ ਕਾਰਣ ਰਿਹਾ ਕਿ ਸੋਨਾ ਲਗਾਤਾਰ ਵਧਦਾ ਹੀ ਚਲਾ ਗਿਆ ਪਰ ਜਿਵੇਂ ਹੀ ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਦਾ ਐਲਾਨ ਹੋਇਆ ਤਾਂ ਬਹੁਤ ਸਾਰੇ ਨਿਵੇਸ਼ਕਾਂ ਨੂੰ ਸੋਨੇ ਤੋਂ ਵੱਧ ਰਿਟਰਨ ਵਾਲੇ ਬਾਕੀ ਬਦਲਾਂ 'ਚ ਵੀ ਪੈਸਾ ਲਗਾ ਕੇ ਫ਼ਾਇਦਾ ਕਮਾਉਣ ਦਾ ਰਸਤਾ ਦਿਖਾਈ ਦੇਣ ਲੱਗਾ। ਅਚਾਨਕ ਸੋਨੇ 'ਚ ਆਈ ਗਿਰਾਵਟ ਦਾ ਇਹ ਇਕ ਵੱਡਾ ਕਾਰਣ ਰਿਹਾ।


ਕੱਚੇ ਤੇਲ 'ਚ ਆਈ ਤੇਜ਼ੀ
ਕੋਰੋਨਾ ਵਾਇਰਸ ਦੀ ਵੈਕਸੀਨ ਦੀ ਖ਼ਬਰ ਜਿਥੇ ਸੋਨੇ-ਚਾਂਦੀ 'ਚ ਗਿਰਾਵਟ ਦਾ ਕਾਰਣ ਬਣੀ, ਉਥੇ ਹੀ ਕੱਚੇ ਤੇਲ 'ਚ ਇਸ ਖ਼ਬਰ ਨੇ ਤੇਜ਼ੀ ਲਿਆ ਦਿੱਤੀ। ਬ੍ਰੇਂਟ ਕਰੂਡ ਦੇ ਰੇਟ 45 ਡਾਲਰ ਪ੍ਰਤੀ ਬੈਰਲ ਦਾ ਪੱਧਰ ਪਾਰ ਕਰ ਗਏ। ਨੈਚੁਰਲ ਗੈਸ 'ਚ ਵੀ ਬੜ੍ਹਤ ਨਜ਼ਰ ਆਈ। ਇਨ੍ਹਾਂ 'ਚ ਬੜ੍ਹਤ ਦਾ ਕਾਰਣ ਇਹ ਹੈ ਕਿ ਕੋਰੋਨਾ ਕਾਰਣ ਆਵਾਜਾਈ ਠੱਪ ਹੋਣ ਨਾਲ ਇਨ੍ਹਾਂ ਦਾ ਬਿਜਨੈਸ ਕਾਫੀ ਪ੍ਰਭਾਵਿਤ ਹੋਇਆ ਸੀ। ਹੁਣ ਕੋਰੋਨਾ ਵੈਕਸੀਨ ਨੇ ਇਕ ਉਮੀਦ ਜਗਾ ਦਿੱਤੀ ਹੈ ਕਿ ਸਭ ਕੁਝ ਛੇਤੀ ਹੀ ਠੀਕ ਹੋ ਜਾਏਗਾ, ਇਸ ਲਈ ਕੱਚੇ ਤੇਲ 'ਚ ਤੇਜ਼ੀ ਆ ਗਈ।

ਇਹ ਵੀ ਪੜ੍ਹੋ: ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ


cherry

Content Editor cherry