ਸੋਨਾ 1,060 ਰੁਪਏ ਉਛਲ ਕੇ 38 ਹਜ਼ਾਰ ਦੇ ਕਰੀਬ

08/07/2019 3:07:20 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਸੋਨੇ 'ਚ ਰਹੀ ਜ਼ਬਰਦਸਤ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ 1,060 ਰੁਪਏ ਦੀ ਛਲਾਂਗ ਲਗਾ ਕੇ ਹੁਣ ਤੱਕ ਦੇ ਰਿਕਾਰਡ ਪੱਧਰ 37,920 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਸਥਾਨਕ ਬਾਜ਼ਾਰ 'ਚ ਪੀਲੀ ਧਾਤੂ ਪਹਿਲੀ ਵਾਰ 37 ਹਜ਼ਾਰ ਦੇ ਪਾਰ ਪਹੁੰਚੀ ਹੈ। ਇਹ ਇਸ ਸਾਲ ਬਜਟ ਦੇ ਬਾਅਦ ਤੋਂ ਦੂਜਾ ਮੌਕਾ ਹੈ ਜਦੋਂ ਇਹ ਇਕ ਦਿਨ 'ਚ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਚਮਕੀ ਹੈ। ਇਸ ਤੋਂ ਪਹਿਲਾਂ ਛੇ ਜੁਲਾਈ ਨੂੰ ਇਸ 'ਚ 1,300 ਰੁਪਏ ਦੀ ਤੇਜ਼ੀ ਦੇਖੀ ਗਈ ਸੀ। ਇਸ ਤੋਂ ਇਲਾਵਾ 11 ਜੁਲਾਈ ਨੂੰ ਇਹ 930 ਰੁਪਏ ਅਤੇ ਪੰਜ ਅਗਸਤ ਨੂੰ 800 ਰੁਪਏ ਪ੍ਰਤੀ 10 ਗ੍ਰਾਮ ਉਛਲ ਗਈ ਸੀ। ਸੰਸਦ 'ਚ ਪੰਜ ਜੁਲਾਈ ਨੂੰ ਪੇਸ਼ ਬਜਟ ਦੇ ਬਾਅਦ ਸੋਨਾ 3,750 ਰੁਪਏ ਮਹਿੰਗਾ ਹੋ ਚੁੱਕਾ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਅੱਜ 650 ਰੁਪਏ ਦੀ ਮਜ਼ਬੂਤੀ ਦੇ ਨਾਲ ਦੋ ਮਾਰਚ 2017 ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 43,670 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।


Aarti dhillon

Content Editor

Related News