ਸੋਨਾ ਪਹੁੰਚਿਆ 45,600 ਦੇ ਰਿਕਾਰਡ ਪੱਧਰ 'ਤੇ, ਚਾਂਦੀ ਵੀ ਜ਼ੋਰਦਾਰ ਚਮਕੀ

03/06/2020 5:32:48 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਰੁਪਏ 'ਚ ਭਾਰੀ ਗਿਰਾਵਟ ਆਉਣ ਕਾਰਨ ਬਣੇ ਦਬਾਅ 'ਚ ਸ਼ੁੱਕਰਵਾਰ ਨੂੰ ਸੋਨਾ 910 ਰੁਪਏ ਉਛਲ ਕੇ ਪਹਿਲੀ ਵਾਰ 45 ਹਜ਼ਾਰ ਰੁਪਏ ਦੇ ਪਾਰ 45680 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਚਾਂਦੀ ਹਾਜਿਰ 700 ਰੁਪਏ ਚਮਕ ਕੇ 48 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 2.60 ਡਾਲਰ ਦਾ ਵਾਧਾ ਲੈ ਕੇ ਅੱਜ 1676.90 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 6.60 ਡਾਲਰ ਦੀ ਤੇਜ਼ੀ ਲੈ ਕੇ 1673 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜਿਰ 0.13 ਡਾਲਰ ਟੁੱਟ ਕੇ 17.33 ਡਾਲਰ ਪ੍ਰਤੀ ਔਂਸ 'ਤੇ ਰਹੀ ਹੈ। ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ ਦੇ ਟੁੱਟਣ ਦਾ ਅਸਰ ਵੀ ਕੀਮਤੀ ਧਾਤੂਆਂ 'ਤੇ ਦਿਖਾਈ ਦਿੱਤਾ ਹੈ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਸੋਨਾ 45 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਪਹੁੰਚਿਆ ਹੈ। ਸੋਨਾ ਭਟੂਰ ਵੀ ਇੰਨੀ ਹੀ ਵੱਡੀ ਤੇਜ਼ੀ ਲੈ ਕੇ 45,510 ਰੁਪਏ ਪ੍ਰਤੀ 10 ਗ੍ਰਾਮ ਵਿਕਿਆ ਹੈ। 8 ਗ੍ਰਾਮ ਵਾਲੀ ਗਿੰਨੀ 31,500 ਰੁਪਏ ਪ੍ਰਤੀ ਇਕਾਈ 'ਤੇ ਦਿਖਾਈ ਦਿੱਤੀ।

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਸਿਹਤ ਬੀਮਿਆਂ ਦੇ ਘੇਰੇ ’ਚ ਹਨ ਕੋਰੋਨਾ ਵਾਇਰਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਦੇ ਇਲਾਜ


Related News