10 ਗ੍ਰਾਮ ਸੋਨੇ ਦੀ ਕੀਮਤ 'ਚ 7,000 ਰੁਪਏ ਦੀ ਗਿਰਾਵਟ, ਜਾਣੋ ਨਵਾਂ ਭਾਅ

Monday, Sep 28, 2020 - 06:20 PM (IST)

10 ਗ੍ਰਾਮ ਸੋਨੇ ਦੀ ਕੀਮਤ 'ਚ 7,000 ਰੁਪਏ ਦੀ ਗਿਰਾਵਟ, ਜਾਣੋ ਨਵਾਂ ਭਾਅ

ਨਵੀਂ ਦਿੱਲੀ— ਇਸ ਸਾਲ 7 ਅਗਸਤ ਨੂੰ 56,200 ਰੁਪਏ ਦਾ ਰਿਕਾਰਡ ਉੱਚ ਪੱਧਰ ਦਰਜ ਕਰਨ ਪਿੱਛੋਂ ਹਾਲ ਹੀ ਦੀ ਗਿਰਾਵਟ ਨਾਲ ਸੋਨੇ ਦੀ ਕੀਮਤ ਹੁਣ 49,500 ਰੁਪਏ ਤੋਂ ਥੱਲ੍ਹੇ ਉਤਰ ਆਈ ਹੈ। ਰਿਕਾਰਡ ਪੱਧਰ ਤੋਂ ਸੋਨਾ ਹੁਣ ਤਕਰੀਬਨ 7,000 ਰੁਪਏ ਹੇਠਾਂ ਆ ਚੁੱਕਾ ਹੈ। ਸੋਮਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨਾ ਕਾਰੋਬਾਰ ਦੌਰਾਨ 49,252 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਪੁੱਜਾ। 

ਉੱਥੇ ਹੀ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਚਾਂਦੀ 58,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ, ਜੋ ਪਿਛਲੇ ਮਹੀਨੇ ਲਗਭਗ 80,000 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਡਾਲਰ ਮਹਿੰਗਾ ਹੋਣ ਨੂੰ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਰਾਇਟਰਜ਼ ਨੇ ਇਕ ਡੀਲਰ ਦੇ ਹਵਾਲੇ ਨਾਲ ਕਿਹਾ ਕਿ ਹਾਲ ਹੀ 'ਚ ਕੀਮਤਾਂ 'ਚ ਗਿਰਾਵਟ ਨੇ ਭਾਰਤ 'ਚ ਪ੍ਰਚੂਨ ਮੰਗ 'ਚ ਹਲਕੀ-ਫੁਲਕੀ ਤੇਜ਼ੀ ਲਿਆਂਦੀ ਹੈ।

ਕੀ ਹੋਰ ਹੋਵੇਗਾ ਸਸਤਾ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ 'ਚ ਹਾਲ ਦੀ ਗਿਰਾਵਟ ਹੁਣ ਵੀ ਇਸ ਪੱਧਰ 'ਤੇ ਨਿਵੇਸ਼ਕਾਂ ਲਈ ਆਕਰਸ਼ਕ ਹੈ। ਨਿਵੇਸ਼ ਲਈ ਸੋਨਾ ਇਕ ਸਥਿਰ, ਜਦੋਂ ਕਿ ਚਾਂਦੀ ਉਥਲ-ਪੁਥਲ ਵਾਲੇ ਨਿਵੇਸ਼ਾਂ 'ਚੋਂ ਇਕ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਸੋਨਾ ਜਲਦ ਹੀ 47,500-48,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਦੇਖਣ ਨੂੰ ਮਿਲ ਸਕਦਾ ਹੈ ਪਰ ਅਗਲੇ 18 ਮਹੀਨਿਆਂ 'ਚ ਇਹ ਦੁਬਾਰਾ 60,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਵੀ ਪਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ- SBI ਦੇ ਕਰੋੜਾਂ ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਬੈਂਕ ਨੇ ਕੀਤਾ ਇਹ ਐਲਾਨ ► ਰਾਸ਼ਨ ਕਾਰਡ 'ਤੇ ਸਰਕਾਰ ਤੋਂ ਅਨਾਜ ਲੈਣ ਵਾਲੇ ਲੋਕਾਂ ਲਈ ਵੱਡੀ ਖ਼ਬਰ

ਇਸੇ ਤਰ੍ਹਾਂ ਚਾਂਦੀ ਥੋੜ੍ਹੇ ਸਮੇਂ ਲਈ 55,000-58,000 ਰੁਪਏ ਪ੍ਰਤੀ ਕਿਲੋਗ੍ਰਾਮ ਵਿਚਕਾਰ ਦੇਖਣ ਨੂੰ ਮਿਲ ਸਕਦੀ ਹੈ ਅਤੇ ਲੰਮੇ ਸਮੇਂ 'ਚ ਇਹ 80,000 ਤੋਂ 88,000 ਰੁਪਏ ਦੇ ਪੱਧਰ ਤੱਕ ਜਾ ਸਕਦੀ ਹੈ। ਹਾਲਾਂਕਿ, ਇਹ ਸਭ ਭਵਿੱਖ ਅਤੇ ਮੌਜੂਦਾ ਹਾਲਾਤ 'ਤੇ ਨਿਰਭਰ ਕਰੇਗਾ।

 ਇਹ ਵੀ ਪੜ੍ਹੋ- ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ : ਮਾਨ  ► 1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ 

ਇਸ ਦੌਰਾਨ ਗਲੋਬਲ ਬਾਜ਼ਾਰ 'ਚ ਸੋਨਾ 1,860 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ-ਚੀਨ ਵਿਚਕਾਰ ਵੱਧ ਰਹੇ ਤਣਾਅ ਅਤੇ ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋ ਰਹੀ ਚਿੰਤਾ ਸੋਨੇ ਨੂੰ ਹੇਠਲੇ ਪੱਧਰ 'ਤੇ ਸਮਰਥਨ ਪ੍ਰਦਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ- ਕੈਨੇਡਾ ਦੇ ਸਰੀ 'ਚ ਮਾਸਕ ਨੂੰ ਲੈ ਕੇ ਬੱਸ 'ਚ ਥੱਪੜੋ-ਥੱਪੜੀ ਹੋਏ ਨੌਜਵਾਨ  ► USA : ਸਿੱਖਾਂ ਨੂੰ ਵੋਟਾਂ 'ਚ ਲੁਭਾਉਣ ਲਈ ਬਾਈਡੇਨ ਨੇ ਸ਼ੁਰੂ ਕੀਤੀ ਇਹ ਮੁਹਿੰਮ


author

Sanjeev

Content Editor

Related News