ਸੋਨਾ ਮਹਿੰਗਾ, ਚਾਂਦੀ ਵਿਚ ਵੀ 650 ਰੁਪਏ ਦਾ ਉਛਾਲ, ਜਾਣੋ ਕੀਮਤਾਂ

09/24/2019 3:58:15 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸੋਨਾ ਮਹਿੰਗਾ ਹੋਣਾ ਜਾਰੀ ਹੈ। ਇਸ ਹਫਤੇ ਸੋਨੇ 'ਚ ਲਗਾਤਾਰ ਦੂਜੀ ਵਾਰ ਤੇਜ਼ੀ ਦਰਜ ਹੋਈ ਹੈ। ਮੰਗਲਵਾਰ ਸੋਨੇ ਦੀ ਕੀਮਤ 175 ਰੁਪਏ ਵਧ ਕੇ 38,945 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਸੋਮਵਾਰ ਇਸ 'ਚ 100 ਰੁਪਏ ਦੀ ਤੇਜ਼ੀ ਦਰਜ ਹੋਈ ਸੀ। ਇਸ ਤਰ੍ਹਾਂ ਦੋ ਦਿਨਾਂ 'ਚ ਸੋਨੇ ਦੀ ਕੀਮਤ 275 ਰੁਪਏ ਵਧੀ ਹੈ। ਉੱਥੇ ਹੀ, ਚਾਂਦੀ ਦੀ ਕੀਮਤ 'ਚ ਵੱਡਾ ਉਛਾਲ ਹੈ।

 


ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ 650 ਰੁਪਏ ਮਹਿੰਗੀ ਹੋ ਕੇ 48,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਚੁੱਕੀ ਹੈ। ਬੀਤੇ ਦਿਨ ਇਸ 'ਚ 550 ਰੁਪਏ ਦੀ ਤੇਜ਼ੀ ਆਈ ਸੀ। ਬਾਜ਼ਾਰ ਜਾਣਕਾਰਾਂ ਮੁਤਾਬਕ, ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਗਹਿਣਾ ਖਰੀਦਦਾਰਾਂ ਵੱਲੋਂ ਗਾਹਕੀ ਵਧਣ ਨਾਲ ਸੋਨੇ ਦੀ ਕੀਮਤ ਵਧੀ ਹੈ। ਇਸ ਤੋਂ ਇਲਾਵਾ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ ਵੀ ਮਹਿੰਗੀ ਹੋ ਗਈ।

ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਮਾਮੂਲੀ ਗਿਰਾਵਟ ਰਹੀ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਰ 0.25 ਡਾਲਰ ਡਿੱਗ ਕੇ 1,522.05 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ 2.10 ਡਾਲਰ ਘੱਟ ਕੇ 1,529.40 ਰੁਪਏ ਹੋ ਗਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਯੂ. ਐੱਸ. ਤੇ ਚੀਨ ਵੱਲੋਂ ਵਪਾਰ ਵਿਵਾਦ ਨੂੰ ਲੈ ਕੇ ਮਿਲੇ ਸਕਾਰਾਤਮਕ ਸੰਕੇਤਾਂ ਨਾਲ ਸੋਨੇ 'ਚ ਨਰਮੀ ਦੇਖਣ ਨੂੰ ਮਿਲੀ। ਹਾਲਾਂਕਿ, ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.01 ਡਾਲਰ ਚੜ੍ਹ ਕੇ 18.62 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News