ਦੀਵਾਲੀ 'ਤੇ ਸੋਨਾ ਹੋਇਆ ਥੋੜ੍ਹਾ ਮਹਿੰਗਾ, ਜਾਣੋ 10 ਗ੍ਰਾਮ ਸੋਨੇ ਦਾ ਨਵਾਂ ਭਾਅ

Friday, Nov 13, 2020 - 12:50 PM (IST)

ਦੀਵਾਲੀ 'ਤੇ ਸੋਨਾ ਹੋਇਆ ਥੋੜ੍ਹਾ ਮਹਿੰਗਾ, ਜਾਣੋ 10 ਗ੍ਰਾਮ ਸੋਨੇ ਦਾ ਨਵਾਂ ਭਾਅ

ਨਵੀਂ ਦਿੱਲੀ — ਐਮਸੀਐਕਸ 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 50600 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਇਹ 65 ਰੁਪਏ ਦੇ ਵਾਧੇ ਨਾਲ 50,665 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਇਹ 50609 ਰੁਪਏ ਦੇ ਹੇਠਲੇ ਪੱਧਰ ਅਤੇ 50665 ਰੁਪਏ ਦੇ ਉੱਚ ਪੱਧਰ ਨੂੰ ਛੋਹ ਗਿਆ। ਸਵੇਰੇ ਦਸ ਵਜੇ ਇਹ 46 ਰੁਪਏ ਦੀ ਤੇਜ਼ੀ ਨਾਲ 50646 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਡਿਲੀਵਰੀ ਸੋਨਾ ਵੀ 74 ਰੁਪਏ ਦੀ ਤੇਜ਼ੀ ਨਾਲ 50,747 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਸਰਾਫਾ ਕੀਮਤਾਂ ਵਿਚ ਮਾਮੂਲੀ ਗਿਰਾਵਟ

ਵੀਰਵਾਰ ਨੂੰ ਸੋਨੇ ਦੀ ਕੀਮਤ 81 ਰੁਪਏ ਦੀ ਗਿਰਾਵਟ ਦੇ ਨਾਲ 50,057 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਐਚ.ਡੀ.ਐਫ.ਸੀ. ਸਿਕਉਰਟੀਜ਼ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨਾ 50,138 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਵੀ 4 ਰੁਪਏ ਦੀ ਮਾਮੂਲੀ ਗਿਰਾਵਟ ਨਾਲ 62,037 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਂਦੀ 62,041 ਰੁਪਏ ਪ੍ਰਤੀ ਕਿੱਲੋ ਗ੍ਰਾਮ 'ਤੇ ਰਹੀ ਸੀ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,865 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ

ਹਾਜਿਰ ਮੰਗ ਵਧਣ ਨਾਲ ਸੋਨੇ ਦਾ ਭਾਅ ਵਧਿਆ

ਤਿਉਹਾਰਾਂ ਦੇ ਮੌਸਮ ਦੌਰਾਨ ਸਪਾਟ(ਹਾਜਿਰ) ਦੀ ਮੰਗ ਵਧਣ ਕਾਰਨ ਵੀਰਵਾਰ ਨੂੰ ਸੋਨਾ 104 ਰੁਪਏ ਦੀ ਤੇਜ਼ੀ ਨਾਲ 50,273 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਦੇ ਸੌਦੇ ਵਿਚ ਸੋਨੇ ਦੇ ਫਿਊਚਰਜ਼ ਦੀਆਂ ਕੀਮਤਾਂ 104 ਰੁਪਏ ਭਾਵ 0.21% ਦੇ ਸੁਧਾਰ ਦੇ ਨਾਲ 50,273 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ। ਇਸ ਫਿਊਚਰਜ਼ ਇਕਰਾਰਨਾਮੇ ਦੇ ਤਹਿਤ 9,890 ਲਾਟ ਦਾ ਕਾਰੋਬਾਰ ਹੋਇਆ ਸੀ। ਅੰਤਰਰਾਸ਼ਟਰੀ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦੀਆਂ ਕੀਮਤਾਂ 0.08 ਪ੍ਰਤੀਸ਼ਤ ਦੇ ਵਾਧੇ ਨਾਲ 1,863.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ।

ਇਹ ਵੀ ਪੜ੍ਹੋ :​​​​​​​ ਮੁਕੇਸ਼ ਅੰਬਾਨੀ ਦੁਨੀਆ ਦੀ ਇਸ ਦਿੱਗਜ ਕੰਪਨੀ 'ਚ ਕਰਨਗੇ 5 ਕਰੋੜ ਡਾਲਰ ਦਾ ਨਿਵੇਸ਼


author

Harinder Kaur

Content Editor

Related News