ਸੋਨਾ 110 ਰੁਪਏ ਟੁੱਟਿਆ, ਚਾਂਦੀ 80 ਰੁਪਏ ਫਿਸਲੀ
Tuesday, Aug 06, 2019 - 04:20 PM (IST)

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 110 ਰੁਪਏ ਡਿੱਗ ਕੇ 36,860 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਇਸ ਦੌਰਾਨ ਚਾਂਦੀ 80 ਰੁਪਏ ਉਤਰ ਕੇ 43020 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਿਰ 0.05 ਫੀਸਦੀ ਉਤਰ ਕੇ 1,462.91 ਡਾਲਰ ਪ੍ਰਤੀ ਔਂਸ ਰਿਹਾ। ਸਤੰਬਰ ਦਾ ਅਮਰੀਕੀ ਸੋਨਾ ਵਾਇਦਾ 0.21 ਫੀਸਦੀ ਉਤਰ ਕੇ 1,461.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਵਿਦੇਸ਼ਾਂ 'ਚ ਚਾਂਦੀ 0.19 ਡਾਲਰ ਉਤਰ ਕੇ 16.36 ਡਾਲਰ ਪ੍ਰਤੀ ਔਂਸ ਬੋਲੀ ਗਈ।