56 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਭਾਅ
Monday, Jan 09, 2023 - 05:25 PM (IST)
ਨਵੀਂ ਦਿੱਲੀ — ਮਜ਼ਬੂਤ ਗਲੋਬਲ ਸੰਕੇਤਾਂ ਕਾਰਨ ਅੱਜ ਭਾਰਤੀ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ 56 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਸੋਨਾ 56,200 ਰੁਪਏ ਦੇ ਰਿਕਾਰਡ ਉੱਚ ਪੱਧਰ ਤੋਂ ਕੁਝ ਕਦਮ ਦੂਰ ਹੈ। ਇਸ ਦੇ ਨਾਲ ਹੀ ਅੱਜ ਚਾਂਦੀ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ 9 ਜਨਵਰੀ ਨੂੰ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ 0.59 ਫੀਸਦੀ ਦੀ ਰਫਤਾਰ ਨਾਲ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀ ਕੀਮਤ ਵੀ ਅੱਜ ਹਰੇ ਨਿਸ਼ਾਨ ਵਿੱਚ ਖੁੱਲ੍ਹੀ ਅਤੇ 0.62 ਫੀਸਦੀ ਵਧੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਐੱਮਸੀਐਕਸ 'ਤੇ ਸੋਨੇ ਦਾ ਭਾਅ 0.80 ਫ਼ੀਸਦੀ ਚੜ੍ਹਿਆ ਸੀ ਅਤੇ ਚਾਂਦੀ ਨੇ ਵੀ 1.62 ਫ਼ੀਸਦੀ ਦੇ ਵਾਧੇ ਨਾਲ ਕਲੋਜ਼ਿੰਗ ਕੀਤੀ।
ਇਹ ਵੀ ਪੜ੍ਹੋ : ਘੱਟ ਆਮਦਨੀ ਵਾਲੇ ਲੋਕ ਕਰ ਸਕਦੇ ਹਨ ਪੁਰਾਣੀ ਟੈਕਸ ਪ੍ਰਣਾਲੀ 'ਚ 7-10 ਤਰੀਕਿਆਂ ਨਾਲ ਟੈਕਸ ਛੋਟ ਦਾ ਦਾਅਵਾ
ਸੋਮਵਾਰ ਨੂੰ ਵਾਇਦਾ ਬਾਜ਼ਾਰ 'ਚ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਕੱਲ੍ਹ ਦੇ ਬੰਦ ਮੁੱਲ ਤੋਂ 09:20 ਤੱਕ 328 ਰੁਪਏ ਵਧ ਕੇ 56,071 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਅੱਜ ਸੋਨੇ ਦੀ ਕੀਮਤ 55,800 ਰੁਪਏ 'ਤੇ ਖੁੱਲ੍ਹੀ। ਖੁੱਲ੍ਹਣ ਤੋਂ ਬਾਅਦ, ਕੀਮਤ ਇਕ ਵਾਰ 56,110 ਰੁਪਏ ਹੋ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ MCX 'ਤੇ ਸੋਨੇ ਦੀ ਕੀਮਤ 440 ਰੁਪਏ ਵਧ ਕੇ 55,730 ਰੁਪਏ 'ਤੇ ਬੰਦ ਹੋਈ ਸੀ।
ਚਾਂਦੀ ਦੀ ਚਮਕ ਵਧੀ
ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦੀ ਕੀਮਤ 4311 ਰੁਪਏ ਦੀ ਛਲਾਂਗ ਲਗਾ ਕੇ 69,586 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਚਾਂਦੀ ਅੱਜ 69,500 ਰੁਪਏ 'ਤੇ ਖੁੱਲ੍ਹੀ। ਇੱਕ ਵਾਰ ਇਹ ਕੀਮਤ 69,670 ਰੁਪਏ ਤੱਕ ਪਹੁੰਚ ਗਈ ਸੀ ਪਰ ਕੁਝ ਸਮੇਂ ਬਾਅਦ ਇਹ 69,586 ਰੁਪਏ 'ਤੇ ਵਪਾਰ ਕਰਨ ਲੱਗੀ। ਪਿਛਲੇ ਕਾਰੋਬਾਰੀ ਸੈਸ਼ਨ 'ਚ MCX 'ਤੇ ਚਾਂਦੀ 1,100 ਰੁਪਏ ਚੜ੍ਹ ਕੇ 69,178 ਰੁਪਏ 'ਤੇ ਬੰਦ ਹੋਈ ਸੀ।
ਇਹ ਵੀ ਪੜ੍ਹੋ : Apple Inc ਭਾਰਤ ਲਈ ਕਰ ਰਹੀ ਬੰਪਰ ਭਰਤੀ, ਜਾਣੋ ਕਿਨ੍ਹਾਂ ਪੋਸਟਾਂ ਲਈ ਆਈਆਂ ਨੌਕਰੀਆਂ
ਅੰਤਰਰਾਸ਼ਟਰੀ ਬਜ਼ਾਰ ਵਿੱਚ ਵੀ ਉਛਾਲ
ਅੱਜ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੋਨੇ ਦੀ ਕੀਮਤ ਅੱਜ 0.63 ਫੀਸਦੀ ਚੜ੍ਹ ਕੇ 1,877.59 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ ਵੀ ਉੱਚੀ ਹੈ। ਚਾਂਦੀ ਦੀ ਕੀਮਤ 0.62 ਫੀਸਦੀ ਚੜ੍ਹ ਕੇ 23.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ : 9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।