ਸੋਨਾ 425 ਰੁਪਏ ਟੁੱਟਿਆ, ਚਾਂਦੀ 30 ਰੁਪਏ ਚੜ੍ਹੀ

08/14/2019 3:37:07 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਦਾ ਹੋਇਆ ਬੁੱਧਵਾਰ ਨੂੰ 425 ਰੁਪਏ ਦੀ ਡੁੱਬਕੀ ਦੇ ਨਾਲ 37,945 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ ਜਦੋਂਕਿ ਚਾਂਦੀ 30 ਰੁਪਏ ਚੜ੍ਹ ਕੇ 44,310 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ ਗਿਰਾਵਟ ਦੇ ਬਾਅਦ ਅੱਜ ਭਾਵ 1500 ਡਾਲਰ ਪ੍ਰਤੀ ਔਂਸ 'ਤੇ ਟਿਕਿਆ ਰਿਹਾ।
ਹਾਂਗਕਾਂਗ 'ਚ ਅਸ਼ਾਂਤੀ ਅਤੇ ਸੰਸਾਰਕ ਪੱਧਰ 'ਤੇ ਅਰਥਵਿਵਸਥਾਵਾਂ ਦੀ ਰਫਤਾਰ ਹੌਲੀ ਪੈਣ ਦੇ ਖਦਸ਼ੇ 'ਚ ਸੋਨੇ 'ਤੇ ਦਬਾਅ ਨਜ਼ਰ ਆਇਆ। ਲੰਡਨ ਅਤੇ ਨਿਊਯਾਰਕ 'ਚ ਮੰਗਲਵਾਰ ਨੂੰ ਸੋਨਾ ਹਾਜ਼ਿਰ 12.10 ਡਾਲਰ ਚਮਕ ਕੇ 1,523.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ ਜੋ ਅਪ੍ਰੈਲ 2013 ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਸੀ। ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ ਵੀ 18.50 ਡਾਲਰ ਦੇ ਵਾਧੇ 'ਚ 1,529.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਹਾਲਾਂਕਿ ਬਾਅਦ 'ਚ ਸ਼ੁਰੂਆਤੀ ਰਿਕਾਰਡ ਤੋੜ ਤੇਜ਼ੀ ਇਨ੍ਹਾਂ ਰਿਪੋਰਟਾਂ ਦੇ ਦੌਰਾਨ ਗਾਇਬ ਹੋ ਗਈ ਕਿ ਚੀਨ ਦੇ ਕੁਝ ਉਤਪਾਦਾਂ 'ਤੇ ਅਮਰੀਕੀ ਚਾਰਜਾਂ 'ਚ ਦੇਰੀ ਅਤੇ ਦੋਵੇ ਦੇਸ਼ ਵਪਾਰ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ।
ਐੱਸ.ਸੀ.ਐਕਸ. 'ਚ ਅਕਤੂਬਰ ਲਈ ਸੋਨੇ ਦਾ ਵਾਇਦਾ ਮੰਗਲਵਾਰ ਨੂੰ ਰਿਕਾਰਡ ਕੀਮਤ 38,666 ਰੁਪਏ ਤੋਂ ਘਟ ਕੇ 37,779 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ। ਸੋਨੇ ਦੀ ਤੁਲਨਾ 'ਚ ਚਾਂਦੀ ਆਪਣੇ ਹਾਲ ਦੇ ਉੱਚੇ ਪੱਧਰ 44,584 ਰੁਪਏ ਦੀ ਤੁਲਨਾ 'ਚ 43,146 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।


Aarti dhillon

Content Editor

Related News