ਸੋਨਾ 245 ਰੁਪਏ ਟੁੱਟਿਆ, ਚਾਂਦੀ 30 ਰੁਪਏ ਨਰਮ

02/05/2020 6:57:23 PM

ਮੁੰਬਈ — ਅੰਤਰਰਾਸ਼ਟਰੀ ਪੱਧਰ 'ਤੇ ਕੀਮਤੀ ਧਾਤੂਆਂ ਦੇ ਮਿਸ਼ਰਤ ਰੁਖ ਵਿਚਕਾਰ ਘਰੇਲੂ ਪੱਧਰ 'ਤੇ ਗਾਹਕੀ ਸੁਸਤ ਹੋਣ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 245 ਰੁਪਏ ਟੁੱਟ ਕੇ 41645 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਅਤੇ ਚਾਂਦੀ 30 ਰੁਪਏ ਉਤਰ ਕੇ 47370 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 1.86 ਡਾਲਰ ਟੁੱਟ ਕੇ 1550.40 ਡਾਲਰ ਪ੍ਰਤੀ ਔਂਸ 'ਤੇ ਰਿਹਾ ਜਦੋਂਕਿ ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 0.60 ਡਾਲਰ ਦੀ ਤੇਜ਼ੀ ਨਾਲ 1551.00 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ ਹਾਜਿਰ 0.02 ਡਾਲਰ ਡਿੱਗ ਕੇ 17.56 ਡਾਲਰ ਪ੍ਰਤੀ ਔਂਸ ਰਿਹਾ। 
ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 245 ਰੁਪਏ ਫਿਸਲ ਕੇ 41,645 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਲੈ ਕੇ 41,475 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਵਿਕਿਆ। 8 ਗ੍ਰਾਮ ਵਾਲੀ ਗਿੰਨੀ 30,900 ਰੁਪਏ 'ਤੇ ਸਥਿਰ ਰਹੀ। ਚਾਂਦੀ ਹਾਜਿਰ 30 ਰੁਪਏ ਫਿਸਲ ਕੇ 47,370 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਵਾਇਦਾ 81 ਰੁਪਏ ਵਧ ਕੇ 45,971 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
 


Related News