ਸੰਸਾਰਿਕ ਰੁੱਖ, ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਨਾਲ ਸੋਨਾ 210 ਰੁਪਏ ਉਛਲਿਆ

07/04/2018 4:33:30 PM

ਨਵੀਂ ਦਿੱਲੀ—ਮਜ਼ਬੂਤ ਸੰਸਾਰਿਕ ਰੁੱਖ ਦੇ ਦੌਰਾਨ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਵਧਾਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 210 ਰੁਪਏ ਉਛਲ ਕੇ 31,570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ ਚਾਂਦੀ 'ਤੇ ਅਜੇ ਵੀ ਦਬਾਅ ਬਣਿਆ ਹੋਇਆ ਅਤੇ ਇਹ ਫਿਸਲ ਕੇ 40,000 ਰੁਪਏ ਦੇ ਪੱਧਰ ਤੋਂ ਹੇਠਾਂ ਆ ਗਈ। ਚਾਂਦੀ 390 ਰੁਪਏ ਡਿੱਗ ਕੇ 39,910 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਕਾਰੋਬਾਰੀਆਂ ਨੇ ਕਿਹਾ ਕਿ ਸੰਸਾਰਿਕ ਬਾਜ਼ਾਰਾਂ 'ਚ ਸੋਨੇ ਦੇ ਸੱਤ ਮਹੀਨੇ ਦੇ ਘੱਟ ਪੱਧਰ ਤੋਂ ਸੁਧਰ ਕੇ ਇਕ ਹਫਤੇ ਦੇ ਉੱਚ ਪੱਧਰ 'ਤੇ ਪਹੁੰਚ ਜਾਣ ਨਾਲ ਤੇਜ਼ੀ ਦੀ ਧਾਰਨਾ ਨੂੰ ਬਲ ਮਿਲਿਆ। ਸੰਸਾਰਿਕ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.32 ਫੀਸਦੀ ਵਧ ਕੇ 1,256.30 ਡਾਲਰ ਪ੍ਰਤੀ ਔਂਸ ਰਿਹਾ। ਇਸ ਤੋਂ ਇਲਾਵਾ ਖੁਦਰਾ ਵਿਕਰੇਤਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਵਧਣ ਨਾਲ ਵੀ ਸੋਨੇ ਨੂੰ ਸਮਰਥਨ ਮਿਲਿਆ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 210-210 ਰੁਪਏ ਸੁਧਰ ਕੇ ਕ੍ਰਮਵਾਰ: 31,570 ਰੁਪਏ ਅਤੇ 31,420 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਚਾਰ ਕਾਰੋਬਾਰੀ ਪੱਧਰਾਂ 'ਚ ਸੋਨਾ 290 ਰੁਪਏ ਡਿੱਗਿਆ ਸੀ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਰਹੀ। 
ਸੁਧਰ ਕੇ 39,260 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਹਾਲਾਂਕਿ ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ ਕ੍ਰਮਵਾਰ:75,000 ਰੁਪਏ ਅਤੇ 76,000 ਰੁਪਏ ਪ੍ਰਤੀ ਸੈਂਕੜਾ ਦੇ ਉੱਚ ਪੱਧਰ 'ਤੇ ਰਿਹਾ।


Related News