ਪਹਿਲੀ ਛਿਮਾਹੀ ’ਚ ਗੋਲਡ ETF ’ਚ ਆਇਆ 3,500 ਕਰੋਡ਼ ਦਾ ਨਿਵੇਸ਼

7/13/2020 11:05:10 AM

ਨਵੀਂ ਦਿੱਲੀ - ਗੋਲਡ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ’ਚ ਚਾਲੂ ਸਾਲ 2020 ਦੀ ਪਹਿਲੀ ਛਿਮਾਹੀ ’ਚ ਸ਼ੁੱਧ ਰੂਪ ਨਾਲ 3,500 ਕਰੋਡ਼ ਰੁਪਏ ਦਾ ਨਿਵੇਸ਼ ਆਇਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਂਫੀ) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

‘ਕੋਵਿਡ-19’ ਸੰਕਟ ’ਚ ਨਿਵੇਸ਼ਕ ਜੋਖਮ ਵਾਲੀਆਂ ਜਾਇਦਾਦਾਂ ’ਚ ਆਪਣਾ ਨਿਵੇਸ਼ ਘਟਾ ਕੇ ਸੁਰੱਖਿਅਤ ਨਿਵੇਸ਼ ਬਦਲਾਂ ਵੱਲ ਰੁਖ ਕਰ ਰਹੇ ਹਨ, ਜਿਸ ਦੌਰਾਨ ਗੋਲਡ ਈ. ਟੀ. ਐੱਫ. ਦਾ ਆਕਰਸ਼ਣ ਵਧਿਆ ਹੈ। ਇਸ ਤੋਂ ਪਿਛਲੇ ਸਾਲ ਦੀ ਇਸੇ ਛਿਮਾਹੀ ਯਾਨੀ ਜਨਵਰੀ-ਜੂਨ, 2018 ਦੌਰਾਨ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ਤੋਂ 160 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਸੀ। ਪਿਛਲੇ ਕਰੀਬ ਇਕ ਸਾਲ ਤੋਂ ਇਹ ਇਸ ਸ਼੍ਰੇਣੀ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਅੰਕੜਿਆਂ ਅਨੁਸਾਰ ਅਗਸਤ, 2019 ਤੋਂ ਗੋਲਡ ਈ. ਟੀ. ਐੱਫ. ’ਚ ਸ਼ੁੱਧ ਰੂਪ ਨਾਲ 3,723 ਕਰੋਡ਼ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਸਾਲ 30 ਜੂਨ ਨੂੰ ਖਤਮ ਛਿਮਾਹੀ ’ਚ ਗੋਲਡ ਈ. ਟੀ. ਐੱਫ. ਨੂੰ ਸ਼ੁੱਧ ਰੂਪ ਨਾਲ 3,530 ਕਰੋਡ਼ ਰੁਪਏ ਦਾ ਨਿਵੇਸ਼ ਮਿਲਿਆ। ਮਹੀਨਾਵਾਰ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਜਨਵਰੀ ’ਚ ਇਸ ’ਚ 202 ਕਰੋਡ਼ ਰੁਪਏ ਦਾ ਸ਼ੁੱਧ ਨਿਵੇਸ਼ ਆਇਆ।

ਇਹ ਵੀ ਦੇਖੋ : ਜਾਣੋ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ ਤੇ ਕਿਵੇਂ ਲੈ ਸਕਦੇ ਹੋ ਸਰਕਾਰੀ ਬੀਮੇ ਦਾ ਲਾਭ

ਫਰਵਰੀ ’ਚ ਇਸ ਸ਼੍ਰੇਣੀ ’ਚ 1,483 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ। ਉਥੇ ਹੀ ਮਾਰਚ ’ਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ਤੋਂ 195 ਕਰੋਡ਼ ਰੁਪਏ ਦੀ ਨਿਕਾਸੀ ਕੀਤੀ। ਅਪ੍ਰੈਲ ’ਚ ਫਿਰ ਗੋਲਡ ਈ. ਟੀ. ਐੱਫ. ’ਚ 731 ਕਰੋਡ਼ ਰੁਪਏ ਦਾ ਨਿਵੇਸ਼ ਆਇਆ। ਉਸ ਤੋਂ ਬਾਅਦ ਮਈ ’ਚ 815 ਕਰੋਡ਼ ਅਤੇ ਜੂਨ ’ਚ 494 ਕਰੋਡ਼ ਰੁਪਏ ਦਾ ਨਿਵੇਸ਼ ਆਇਆ। ਮਾਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਉੱਚ ਸੋਧ ਵਿਸ਼ਲੇਸ਼ਕ (ਪ੍ਰਬੰਧਕ ਜਾਂਚ) ਹਿਮਾਂਸ਼ੁ ਸ਼੍ਰੀਵਾਸਤਵ ਨੇ ਕਿਹਾ,‘‘ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਨਾਲ ਅਰਥਵਿਵਸਥਾ ’ਚ ਤੇਜ਼ੀ ਨਾਲ ਸੁਧਾਰ ਦੀਆਂ ਉਮੀਦਾਂ ਕਮਜ਼ੋਰ ਪਈਆਂ ਹਨ। ਅਜਿਹੇ ’ਚ ਨਿਵੇਸ਼ਕ ਜੋਖਮ ਵਾਲੀਆਂ ਆਪਣੀਆਂ ਜਾਇਦਾਦਾਂ ਲਈ ‘ਹੇਜਿੰਗ’ ਕਰ ਰਹੇ ਹਨ ਅਤੇ ਉਹ ਆਪਣੀਆਂ ਜਾਇਦਾਦਾਂ ਦੇ ਇਕ ਹਿੱਸੇ ਦਾ ਨਿਵੇਸ਼ ਸੋਨੇ ’ਚ ਕਰ ਰਹੇ ਹਨ।’’

ਇਹ ਵੀ ਦੇਖੋ : ਲਿਬਰਟੀ ਸ਼ੂਜ਼ ਦੇ ਕਾਰੋਬਾਰ 'ਤੇ ਕੋਵਿਡ -19 ਦੀ ਮਾਰ, ਵਾਇਰਸ ਕਾਰਨ ਬਦਲੀ ਗਾਹਕਾਂ ਦੀ ਪਸੰਦ


Harinder Kaur

Content Editor Harinder Kaur