61 ਹਜ਼ਾਰ ਦੇ ਪਾਰ ਪਹੁੰਚਿਆ ਸੋਨਾ, ਚਾਂਦੀ ''ਚ ਵੀ ਉਛਾਲ

04/05/2023 3:19:04 PM

ਬਿਜ਼ਨੈੱਸ ਡੈਸਕ- ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੋਨੇ ਦੀ ਕੀਮਤ ਅੱਜ 61,000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਵੀ 75,000 ਰੁਪਏ ਨੂੰ ਪਾਰ ਕਰ ਗਈ ਹੈ।
ਜਾਣੋ ਅੱਜ ਐੱਮ.ਸੀ.ਐਕਸ 'ਤੇ ਕਿਵੇਂ ਹਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਅੱਜ ਕਮੋਡਿਟੀ ਐਕਸਚੇਂਜ ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ) 'ਤੇ ਅੱਜ ਸੋਨਾ ਅਤੇ ਚਾਂਦੀ ਦੋਵੇਂ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੋਨਾ 61108 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਇਸ ਨੇ ਅੱਜ 61113 ਰੁਪਏ ਦਾ ਉੱਚ ਪੱਧਰ ਬਣਾਇਆ ਹੈ ਅਤੇ ਹੇਠਾਂ ਵੱਲ 60958 ਰੁਪਏ ਦਾ ਪੱਧ ਛੂਹਿਆ ਹੈ। ਸੋਨੇ 'ਚ ਕਾਰੋਬਾਰ ਦੀ ਸ਼ੁਰੂਆਤ ਤਾਂ 61024 ਰੁਪਏ ਤੇ ਹੋਈ ਸੀ ਅਤੇ ਫਿਲਹਾਲ ਇਹ 130 ਰੁਪਏ ਜਾਂ 0.61 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਸੋਨੇ ਦੀਆਂ ਇਹ ਕੀਮਤਾਂ ਇਸ ਦੇ ਜੂਨ ਵਾਇਦਾ ਦੇ ਲਈ ਹਨ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਚਾਂਦੀ ਦੀ ਵਧੀ ਚਮਕ
ਐੱਮ.ਸੀ.ਐਕਸ 'ਤੇ ਚਾਂਦੀ ਦੀ ਕੀਮਤ 400 ਰੁਪਏ ਤੋਂ ਜ਼ਿਆਦਾ ਉਛਲ ਕੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦਾ ਭਾਅ ਇਸ ਵੇਲੇ 412 ਰੁਪਏ ਜਾਂ 0.55 ਫ਼ੀਸਦੀ ਦੀ ਮਜ਼ਬੂਤੀ ਨਾਲ 75030 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਨਜ਼ਰ ਆ ਰਿਹਾ ਹੈ। ਅੱਜ ਇਸ ਨੇ ਉਪਰਲੇ ਪਾਸੇ 75175 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਗਿਰਾਵਟ 'ਤੇ 74905 ਰੁਪਏ ਦਾ ਲੋਅ ਲੈਵਲ ਬਣਾਇਆ ਸੀ। ਚਾਂਦੀ ਦੀਆਂ ਇਹ ਕੀਮਤਾਂ ਇਸ ਦੇ ਮਈ ਵਾਇਦਾ ਲਈ ਹਨ।

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਪ੍ਰਚੂਨ ਬਾਜ਼ਾਰ 'ਚ ਵੀ ਸੋਨੇ-ਚਾਂਦੀ 'ਚ ਜ਼ਬਰਦਸਤ ਵਾਧਾ 
ਪ੍ਰਚੂਨ ਬਾਜ਼ਾਰ 'ਚ ਵੀ ਅੱਜ ਸੋਨੇ-ਚਾਂਦੀ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ 'ਚ ਸੋਨੇ ਦੀ ਕੀਮਤ 1000 ਰੁਪਏ ਤੋਂ ਜ਼ਿਆਦਾ ਵਧ ਗਈ ਹੈ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
65 ਹਜ਼ਾਰ ਤੱਕ ਜਾ ਸਕਦਾ ਹੈ ਸੋਨਾ
ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਦੇ ਅਨੁਸਾਰ, ਸੋਨੇ 'ਚ 2020 'ਚ ਸ਼ੁਰੂ ਸੁਪਰ ਸਾਈਕਲ ਅਜੇ ਵੀ ਜਾਰੀ ਹੈ। ਇਸ ਸਾਲ ਸੋਨਾ 62,000 ਤੱਕ ਪਹੁੰਚਣ ਦਾ ਅਨੁਮਾਨ ਸੀ ਪਰ ਮੌਜੂਦਾ ਹਾਲਾਤਾਂ 'ਚ ਇਹ 64,000 ਤੱਕ ਪਹੁੰਚ ਸਕਦਾ ਹੈ।
ਆਈ.ਆਈ.ਐੱਫ.ਐੱਲ ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ 'ਚ ਚੱਲ ਰਹੇ ਉਤਾਰ-ਚੜ੍ਹਾਅ ਕਾਰਨ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News