ਗਹਿਣਾ ਮੰਗ ਵਧਣ ਕਾਰਨ ਚਮਕੇ ਸੋਨਾ-ਚਾਂਦੀ

02/15/2019 3:37:17 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਤੇਜ਼ੀ ਅਤੇ ਸਥਾਨਕ ਗਹਿਣਿਆਂ ਦੀ ਮੰਗ ਨਿਕਲਣ ਕਾਰਨ ਅੱਜ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 310 ਰੁਪਏ ਚਮਕ ਕੇ ਇਕ ਹਫਤੇ ਦੇ ਉੱਚ ਪੱਧਰ 34,310 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਚਾਂਦੀ ਵੀ 170 ਰੁਪਏ ਦੀ ਤੇਜ਼ੀ 'ਚ 40,820 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਵਿਦੇਸ਼ਾਂ 'ਚ ਕਮਜ਼ੋਰ ਡਾਲਰ ਨਾਲ ਸੋਨਾ ਹਾਜਰ 2.70 ਡਾਲਰ ਦੇ ਵਾਧੇ 'ਚ 1,314.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 3.90 ਡਾਲਰ ਦੀ ਮਜ਼ਬੂਤੀ ਨਾਲ 1,317.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਤੇ ਆਰਥਿਕ ਵਿਕਾਸ ਸੁਸਤ ਪੈਣ ਦੇ ਖਦਸ਼ੇ ਕਾਰਨ ਡਾਲਰ ਕਮਜ਼ੋਰ ਹੋਇਆ ਹੈ। ਇਸ ਨਾਲ ਨਿਵੇਸ਼ਕਾਂ ਨੇ ਸੁਰੱਖਿਅਤ ਮੰਨੀ ਜਾਣ ਵਾਲੀ ਪੀਲੀ ਧਾਤੂ 'ਚ ਨਿਵੇਸ਼ ਕੀਤਾ ਹੈ ਜਿਸ ਕਾਰਨ ਸੋਨੇ ਦੀ ਕੀਮਤ ਵਿਚ ਤੇਜ਼ੀ ਆਈ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ 0.03 ਡਾਲਰ ਦੀ ਤੇਜ਼ੀ ਨਾਲ 15.62 ਡਾਲਰ ਪ੍ਰਤੀ ਔਂਸ ਰਹੀ।

ਸਥਾਨਕ ਬਜ਼ਾਰ ਵਿਚ ਗਾਹਕੀ ਆਉਣ ਨਾਲ ਸੋਨਾ ਸਟੈਂਡਰਡ 310 ਰੁਪਏ ਚਮਕ ਕੇ 07 ਫਰਵਰੀ ਤੋਂ ਬਾਅਦ ਦੇ ਉੱਚ ਪੱਧਰ 34,310 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਨਾਲ 34,160 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। 8 ਗ੍ਰਾਮ ਵਾਲੀ ਗਿੰਨੀ ਵੀ 10 ਰੁਪਏ ਦੇ ਵਾਧੇ ਨਾਲ 26,100 ਰੁਪਏ ਦੀ ਕੀਮਤ 'ਤੇ ਵਿਕੀ। ਸੋਨੇ ਦੇ ਨਾਲ ਚਾਂਦੀ 'ਚ ਵੀ ਤੇਜ਼ੀ ਰਹੀ। ਚਾਂਦੀ ਹਾਜਿਰ ਦੀ ਕੀਮਤ 170 ਰੁਪਏ ਵਧੀ ਅਤੇ 40,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਇਦਾ 170 ਰੁਪਏ ਦੇ ਵਾਧੇ ਨਾਲ 39,585 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਹਾਲਾਂਕਿ ਸਿੱਕਾ ਖਰੀਦ ਅਤੇ ਵਿਕਰੀ ਕ੍ਰਮਵਾਰ 80 ਹਜ਼ਾਰ ਅਤੇ 81 ਹਜ਼ਾਰ ਪ੍ਰਤੀ ਸੈਂਕੜਾ 'ਤੇ ਸਥਿਰ ਰਹੇ। ਦਿੱਲੀ ਸਰਾਫਾ ਬਜ਼ਾਰ 'ਚ ਦੋਵੇਂ ਕੀਮਤੀ ਧਾਤੂਆਂ ਦੀ ਕੀਮਤ ਰੁਪਏ 'ਚ ਇਸ ਤਰ੍ਹਾਂ ਰਹੀ

ਸੋਨਾ ਭਟੂਰ ਪ੍ਰਤੀ 10 ਗ੍ਰਾਮ : 34,160
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ : 40,820
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ : 39,585
ਸਿੱਕਾ ਖਰੀਦ ਪ੍ਰਤੀ ਸੈਂਕੜਾ : 80,000
ਸਿੱਕਾ ਵਿਕਰੀ ਪ੍ਰਤੀ ਸੈਂਕੜਾ : 81,000
ਗਿੰਨੀ ਪ੍ਰਤੀ 8 ਗ੍ਰਾਮ : 26,100


Related News