ਵਿੱਤ ਸਾਲ ਦੇ ਆਖ਼ਰੀ ਦਿਨ ਮਹਿੰਗਾ ਹੋਇਆ ਸੋਨਾ-ਚਾਂਦੀ, ਜਾਣੋ ਕੀਮਤ

03/31/2023 5:14:17 PM

ਬਿਜ਼ਨੈੱਸ ਡੈਸਕ- ਵਿੱਤ ਸਾਲ ਦੇ ਆਖਿਰੀ ਦਿਨ ਭਾਵ 31 ਮਾਰਚ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਚਾਂਦੀ ਦੇ ਵਾਇਦਾ ਭਾਅ ਫਿਰ ਤੋਂ 72 ਹਜ਼ਾਰ ਰੁਪਏ ਦੇ ਪਾਰ ਚਲੇ ਗਏ ਹਨ। ਸੋਨੇ ਦੇ ਵਾਇਦਾ ਭਾਅ ਵੀ ਵਧ ਕੇ 60 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਚੁੱਕੇ ਹਨ। ਸ਼ੁੱਕਰਵਾਰ ਨੂੰ ਸੋਨੇ-ਚਾਂਦੀ ਦੇ ਵਾਇਦਾ ਭਾਅ ਤੇਜ਼ੀ ਦੇ ਨਾਲ ਖੁੱਲ੍ਹੇ। 

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ) 'ਤੇ ਸ਼ੁੱਕਰਵਾਰ ਨੂੰ ਚਾਂਦੀ ਦਾ ਮਈ ਕਾਨਟ੍ਰੈਕਟ 72,000 ਰੁਪਏ ਦੇ ਭਾਅ 'ਤੇ ਖੁੱਲ੍ਹਿਆ, ਜਦਕਿ ਇਸ ਦਾ ਪਿਛਲੇ ਬੰਦ ਪ੍ਰਾਈਸ 71,774 ਰੁਪਏ ਕਿਲੋ ਸੀ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਚਾਂਦੀ ਦਾ ਇਹ ਕਾਨਟ੍ਰੈਕਟ ਪਿਛਲੇ ਬੰਦ ਪ੍ਰਾਈਸ ਦੀ ਤੁਲਨਾ 'ਚ 226 ਰੁਪਏ ਦੀ ਤੇਜ਼ੀ ਦੇ ਨਾਲ ਖੁੱਲ੍ਹਿਆ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 257 ਰੁਪਏ ਦੀ ਤੇਜ਼ੀ ਦੇ ਨਾਲ 72,031 ਰੁਪਏ ਕਿਲੋ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਨਾਲ ਹੀ ਇਸ ਸਮੇਂ ਇਸ ਨੇ ਦਿਨ ਦਾ 72,094 ਰੁਪਏ ਦਾ ਉੱਪਰੀ ਅਤੇ 71,986 ਰੁਪਏ ਦਾ ਹੇਠਲਾ ਪੱਧਰ ਛੂ ਲਿਆ।

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਸੋਨੇ ਦੇ ਵਾਇਦਾ ਭਾਅ ਤੇਜ਼ੀ ਨਾਲ ਖੁੱਲ੍ਹ ਕੇ ਨਰਮ ਪਏ
ਐੱਮ.ਸੀ.ਐਕਸ 'ਤੇ ਸ਼ੁੱਕਰਵਾਰ ਨੂੰ ਸੋਨਾ ਵਾਇਦਾ ਮਾਮੂਲੀ ਵਾਧੇ ਨਾਲ ਖੁੱਲ੍ਹਿਆ ਪਰ ਬਾਅਦ 'ਚ ਨਰਮ ਹੋ ਗਿਆ। ਸ਼ੁੱਕਰਵਾਰ ਨੂੰ ਐੱਮ.ਸੀ.ਐਕਸ 'ਤੇ ਸੋਨੇ ਦਾ ਜੂਨ ਦਾ ਕਾਨਟ੍ਰੈਕਟ 59,895 ਰੁਪਏ ਦੇ ਪਿਛਲੇ ਬੰਦ ਮੁੱਲ ਤੋਂ 15 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 59,910 ਰੁਪਏ 'ਤੇ ਖੁੱਲ੍ਹਿਆ। ਹਾਲਾਂਕਿ ਇਹ ਤੇਜ਼ੀ ਥੋੜ੍ਹੇ ਸਮੇਂ ਲਈ ਸੀ। ਖ਼ਬਰ ਲਿਖੇ ਜਾਣ ਤੱਕ ਇਹ ਸੋਨਾ 41 ਰੁਪਏ ਦੀ ਗਿਰਾਵਟ ਨਾਲ 59,854 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਮੌਕੇ 'ਤੇ ਇਹ ਇਕ ਦਿਨ ਦੇ ਹੇਠਲੇ ਪੱਧਰ 59,840 ਰੁਪਏ ਅਤੇ 59,942 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਿਆ। ਇਸ ਤਰ੍ਹਾਂ ਸੋਨੇ ਦੀ ਵਾਇਦਾ ਕੀਮਤ 60 ਹਜ਼ਾਰ ਰੁਪਏ ਦੇ ਨੇੜੇ ਪਹੁੰਚ ਗਈ। ਪਿਛਲੇ ਹਫ਼ਤੇ ਸੋਨਾ ਵਾਇਦਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ ਸੀ।

ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News