ਗੋ-ਡੈਡੀ ਨੇ ਕ੍ਰਿਸਮਸ ਮੌਕੇ ਕਾਮਿਆਂ ਨੂੰ ਭੇਜਿਆ ਬੋਨਸ ਦਾ ਈਮੇਲ, ਬਾਅਦ ਵਿਚ ਮੰਗਣੀ ਪਈ ਮੁਆਫੀ
Friday, Dec 25, 2020 - 06:13 PM (IST)
ਨਵੀਂ ਦਿੱਲੀ - ਅਮਰੀਕਾ ਵਿਚ ਇੱਕ ਵੈਬ ਕੰਪਨੀ ਗੋ -ਡੈਡੀ ਦੇ ਇੱਕ ਈਮੇਲ ਤੋਂ ਬਾਅਦ ਹੰਗਾਮਾ ਖਡ਼੍ਹਾ ਹੋ ਗਿਆ, ਜਿਸ ਵਿਚ ਕੰਪਨੀ ਦੀ ਤਰਫ਼ੋਂ ਕਰਮਚਾਰੀਆਂ ਨੂੰ ਕ੍ਰਿਸਮਸ ਬੋਨਸ ਦੇਣ ਦਾ ਵਾਅਦਾ ਕੀਤਾ ਗਿਆ ਸੀ। ਦੱਸਦਈਏ ਕਿ ਇਸ ਈ-ਮੇਲ ਲਈ ਅਮਰੀਕੀ ਕੰਪਨੀ ਗੋ-ਡੈਡੀ ਨੂੰ ਮੁਆਫ਼ੀ ਤੱਕ ਮੰਗਣੀ ਪੈ ਗਈ ਹੈ।
ਦੱਸਣਯੋਗ ਹੈ ਕਿ ਇਸ ਸਾਲ ਦਸੰਬਰ ਮਹੀਨੇ ਵਿਚ ਲਗਭਗ 500 ਕਰਮਚਾਰੀਆਂ ਨੇ 650 ਡਾਲਰ ਦੇ ਕ੍ਰਿਸਮਸ ਬੋਨਸ ਦੀ ਪੇਸ਼ਕਸ਼ ਵਾਲੀ ਕੰਪਨੀ ਦੇ ਲਿੰਕ 'ਤੇ ਕਲਿਕ ਕੀਤਾ। ਇਸ ਈਮੇਲ ਵਿਚ ਕਰਮਚਾਰੀਆਂ ਨੂੰ ਆਪਣੀ ਨਿੱਜੀ ਜਾਣਕਾਰੀ ਦੇ ਨਾਲ ਇੱਕ ਫਾਰਮ ਭਰਨ ਨੂੰ ਕਿਹਾ ਗਿਆ ਸੀ। ਦੋ ਦਿਨ ਬਾਅਦ ਉਨ੍ਹਾਂ ਦੇ ਇਨਬਾਕਸ ਵਿਚ ਇੱਕ ਵੱਖਰਾ ਹੀ ਸੰਦੇਸ਼ ਨਜ਼ਰ ਆਇਆ। ਐਰੀਜੋਨਾ ਦੀ ਅਖ਼ਬਾਰ (ਕੋਪਰ ਕੋਰਿਅਰ) ਦੀ ਰਿਪੋਰਟ ਦੇ ਮੁਤਾਬਕ, ਗੋ-ਡੈਡੀ ਦੀ ਸੁਰੱਖਿਆ ਪ੍ਰਮੁੱਖ ਵੱਲੋਂ ਇਹ ਕਿਹਾ ਗਿਆ ਕਿ ਤੁਹਾਨੂੰ ਇਹ ਈਮੇਲ, ਇਸ ਲਈ ਮਿਲਿਆ ਹੈ ਕਿਉਂਕਿ ਤੁਸੀਂ ਕੰਪਨੀ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਫਿਸ਼ੀਂਗ ਪਰੀਖਣ 'ਚ ਫੇਲ ਹੋ ਗਏ ਹੋ।
ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਦਰਅਸਲ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਲਾਲਚ ਦਿੰਦੇ ਹੋਏ ਇੱਕ ਈਮੇਲ ਭੇਜਿਆ ਜਿਸ ਵਿੱਚ ਕ੍ਰਿਸਮਸ ਬੋਨਸ ਦੇਣ ਦੀ ਗੱਲ ਕਹੀ ਗਈ ਸੀ।ਕਰਮਚਾਰੀਆਂ ਨੂੰ ਲੱਗਿਆ ਕਿ ਕੰਪਨੀ ਨੇ ਦਰਿਆਦਿੱਲੀ ਦਿਖਾਈ ਹੈ ਇਸ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਆਪਣੀ ਨਿੱਜੀ ਜਾਣਕਾਰੀ ਭਰ ਦਿੱਤੀ। ਬਾਅਦ ਵਿਚ ਕੰਪਨੀ ਗੋ-ਡੈਡੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਅਸਲ ਵਿੱਚ ਇਹ ਈਮੇਲ ਵੈਬਸਾਈਟ ਹੈਕਰਾਂ ਤੋਂ ਬਚਾਉਣ ਵਾਲਾ ਇੱਕ ਪਰਿੱਖਣ ਸੀ ਤਾਂ ਕਿ ਕੋਈ ਵੀ ਕਰਮਚਾਰੀ ਭਵਿੱਖ ਵਿੱਚ ਹੇਕਰਾਂ ਦੀ ਅਜਿਹੀ ਫਿਸ਼ੀਂਗ ਕੋਸ਼ਿਸ਼ਾਂ ਵਿਚ ਜਾਂ ਟਰੈਪ ਵਿਚ ਨਾ ਫੱਸਣ।
ਇਹ ਵੀ ਪਡ਼੍ਹੋ - ਰੇਲਵੇ ਮਹਿਕਮੇ ਦੀ ਨਵੀਂ ਸਹੂਲਤ, ਘੁੰਮਣ ਲਈ ਸਟੇਸ਼ਨ 'ਤੋਂ ਹੀ ਮਿਲੇਗਾ ਤੁਹਾਡੀ ਮਨਪਸੰਦ ਦਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।