ਏਅਰਲਾਈਨਜ਼ ਨੇ ਇਸ ਹਵਾਈ ਅੱਡੇ ''ਤੇ ਫ਼ੀਸਾਂ ਵਧਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ
Monday, Aug 16, 2021 - 12:41 PM (IST)
ਹੈਦਰਾਬਾਦ- ਭਾਰਤੀ ਏਅਰਲਾਈਨਜ਼ ਸੰਗਠਨ (ਐੱਫ. ਆਈ. ਏ.) ਨੇ ਜੀ. ਐੱਮ. ਆਰ. ਗਰੁੱਪ ਵੱਲੋਂ ਹਵਾਈ ਅੱਡਾ ਅਥਾਰਟੀ ਕੋਲ ਯੂ. ਡੀ. ਐੱਫ. ਸਣੇ ਏਅਰੋਨਾਟਿਕਲ ਫ਼ੀਸਾਂ ਵਧਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ।
ਜੀ. ਐੱਮ. ਆਰ. ਨੇ ਇਕ ਅਕਤੂਬਰ ਤੋਂ ਯੂ. ਡੀ. ਐੱਫ. ਨੂੰ 281 ਰੁਪਏ ਤੋਂ ਵਧਾ ਕੇ 608 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਨਾਲ ਹਵਾਈ ਅੱਡੇ ਤੋਂ ਜਾਣ ਵਾਲੇ ਘਰੇਲੂ ਉਡਾਣਾਂ ਦੇ ਯਾਤਰੀਆਂ ਲਈ ਯੂ. ਡੀ. ਐੱਫ. ਵਿਚ 116 ਫ਼ੀਸਦੀ ਦਾ ਭਾਰੀ ਵਾਧਾ ਹੋਵੇਗਾ। ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ਲਈ ਯਾਤਰੀਆਂ ਲਈ ਯੂ. ਡੀ. ਐੱਫ. ਹੁਣ ਦੇ 393 ਰੁਪਏ ਤੋਂ 231 ਫ਼ੀਸਦੀ ਵਧਾ ਕੇ 1,300 ਰੁਪਏ ਕਰਨ ਦਾ ਪ੍ਰਸਤਾਵ ਹੈ।
ਜੀ. ਐੱਮ. ਆਰ. ਹੈਦਰਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਜੀ. ਐੱਚ. ਆਈ. ਏ. ਐੱਲ.) ਨੇ 2025-26 ਤੱਕ ਹੌਲੀ-ਹੌਲੀ ਕਰਕੇ ਘਰੇਲੂ ਅਤੇ ਕੌਮਾਂਤਰੀ ਯਾਤਰੀਆਂ ਲਈ ਯੂ. ਡੀ. ਐੱਫ. ਨੂੰ ਵਧਾ ਕੇ ਕ੍ਰਮਵਾਰ 728 ਰੁਪਏ ਅਤੇ 2,200 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਬਾਰੇ ਐੱਫ. ਆਈ. ਏ. ਨੇ ਏ. ਆਰ. ਏ. ਯਾਨੀ ਭਾਰਤੀ ਹਵਾਈ ਅੱਡਾ ਅਥਾਰਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਫ਼ੀਸਾਂ ਵਿਚ ਕਿਸੇ ਤਰ੍ਹਾਂ ਦੇ ਵਾਧੇ ਨੂੰ ਲਾਗੂ ਨਾ ਕਰੇ। ਐੱਫ. ਆਈ. ਏ. ਨੇ ਕਿਹਾ ਹੈ ਕਿ ਏਅਰਲਾਇੰਸ 'ਤੇ ਕੋਵਿਡ ਕਾਰਨ ਵਿੱਤੀ ਪ੍ਰਭਾਵ ਦੀ ਵਜ੍ਹਾ ਨਾਲ ਫਿਲਹਾਲ ਇਸ ਨੂੰ ਟਾਲਿਆ ਜਾਵੇ। ਐੱਫ. ਆਈ. ਏ. ਮੈਂਬਰਾਂ ਵਿਚ ਇੰਡੀਗੋ, ਸਪਾਈਸ ਜੈੱਟ ਤੇ ਗੋਏਅਰ ਸ਼ਾਮਲ ਹਨ।