ਜੀ.ਐੱਮ.ਆਰ. ਇੰਫਰਾ ਨੂੰ ਚੌਥੀ ਤਿਮਾਹੀ ''ਚ 2,341 ਕਰੋੜ ਰੁਪਏ ਦਾ ਨੁਕਸਾਨ

05/30/2019 2:43:18 PM

ਹੈਦਰਾਬਾਦ—ਜੀ.ਐੱਮ.ਆਰ. ਇੰਫਰਾਸਟਰਕਚਰ ਨੂੰ ਮਾਰਚ 'ਚ ਖਤਮ ਹੋਏ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਦੇ ਨਿਵੇਸ਼ 'ਤੇ ਭਾਰੀ ਬੱਟਾ ਲੱਗਣ ਦੀ ਵਜ੍ਹਾ ਨਾਲ 2,341.25 ਕਰੋੜ ਰੁਪਏ ਦਾ ਏਕੀਕ੍ਰਿਤ ਨੁਕਸਾਨ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2017-18 ਦੀ ਇਸ ਤਿਮਾਹੀ 'ਚ ਕੰਪਨੀ ਨੂੰ 4.81 ਕਰੋੜ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਵਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਮੇਂ 'ਚ ਉਸ ਦੀ ਕੁੱਲ ਆਮਦਨ 2,293.63 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿੱਤੀ ਸਾਲ ਦੀ ਇਸ ਤਿਮਾਹੀ 'ਚ 2,234.88 ਕਰੋੜ ਰੁਪਏ ਸੀ। ਗਰੁੱਪ ਦੀ ਕੰਪਨੀ ਜੀ.ਐੱਮ.ਆਰ. ਐਨਰਜੀ ਲਿਮਟਿਡ ਅਤੇ ਉਸਦੀ ਸਬਸਿਡੀ ਕੰਪਨੀਆਂ 'ਚ ਨਿਵੇਸ਼ 'ਤੇ ਇਸ ਦੌਰਾਨ 1242.72 ਕਰੋੜ ਰੁਪਏ ਦਾ ਬੱਟਾ ਲੱਗਿਆ। ਇਸ ਤਰ੍ਹਾਂ ਜੀ.ਐੱਮ.ਆਰ. ਛੱਤੀਸਗੜ੍ਹ ਐਨਰਜੀ ਲਿਮਟਿਡ ਦੇ ਨਿਵੇਸ਼ 'ਤੇ 969.58 ਕਰੋੜ ਰੁਪਏ ਦੀ ਹਾਨੀ ਦਰਜ ਕੀਤੀ ਗਈ। ਇਸ ਤਰ੍ਹਾਂ ਕੰਪਨੀ ਦੀ ਸਮਾਪਤੀ ਨੂੰ ਇਸ ਦੌਰਾਨ ਕੁੱਲ 2,212.30 ਕਰੋੜ ਰੁਪਏ ਦਾ ਬੱਟਾ ਲੱਗਿਆ ਹੈ। ਜੀ.ਐੱਮ.ਆਰ. ਛੱਤੀਸਗੜ੍ਹ ਐਨਰਜੀ ਲਿਮਟਿਡ ਸੂਬੇ ਦੇ ਰਾਏਪੁਰ ਜ਼ਿਲੇ 'ਚ 685 ਮੈਗਾਵਾਟ ਸਮਰੱਥਾ ਦੀਆਂ ਦੋ ਇਕਾਈਆਂ ਦੇ ਸੰਚਾਲਨ 'ਚ ਸੰਲਗਨ ਹੈ। ਇਸ 'ਚ ਪਹਿਲੀ ਇਕਾਈ ਦਾ ਸੰਚਾਲਨ ਇਕ ਨਵੰਬਰ 2015 ਅਤੇ ਦੂਜੀ ਇਕਾਈ ਦਾ 31 ਮਾਰਚ 2016 ਤੋਂ ਸ਼ੁਰੂ ਹੋਇਆ। ਇਨ੍ਹਾਂ ਇਕਾਈਆਂ ਦੇ ਵਪਾਰਕ ਸੰਚਾਲਨ ਦੀ ਸ਼ੁਰੂਆਤ ਨਾਲ ਹੀ ਕੰਪਨੀ ਨੁਕਸਾਨ 'ਚ ਹੈ ਅਤੇ 31 ਮਾਰਚ 2019 ਤੱਕ ਕੰਪਨੀ ਦਾ ਕੁੱਲ ਨੁਕਸਾਨ 4,228.51 ਕਰੋੜ ਰੁਪਏ ਰਿਹਾ। ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ 'ਚ ਜੀ.ਐੱਮ.ਆਰ. ਨੂੰ ਆਪਣੇ ਹਵਾਈ ਅੱਡਾ ਕਾਰੋਬਾਰ ਤੋਂ 1,357.44 ਕਰੋੜ ਰੁਪਏ ਦੀ ਆਮਦਨ ਹੋਈ। ਜਦੋਂਕਿ ਪਿਛਲੇ ਸਾਲ ਇਸ ਸਮੇਂ 'ਚ ਇਸ ਕਾਰੋਬਾਰ ਤੋਂ 271 ਕਰੋੜ ਰੁਪਏ ਦਾ ਲਾਭ ਹੋਇਆ ਸੀ।


Aarti dhillon

Content Editor

Related News