ਗਲੋਬਲ ਸੰਕੇਤ ਮਿਲੇ-ਜੁਲੇ, SGX ਨਿਫਟੀ ਹੇਠਾਂ

02/11/2019 9:15:20 AM

ਮੁੰਬਈ — ਏਸ਼ੀਆਈ ਬਜ਼ਾਰਾਂ ਤੋਂ ਅੱਜ ਮਿਲੇਜੁਲੇ ਸੰਕੇਤ ਮਿਲ ਰਹੇ ਹਨ। 000 ਨਿਫਟੀ ਵੀ ਕਰੀਬ 15 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। ਵਪਾਰ ਚਿੰਤਾ ਅਤੇ ਗਲੋਬਲ ਸਲੋਅਡਾਊਨ ਦੇ ਅੰਦਾਜ਼ਿਆਂ ਨਾਲ ਸ਼ੁੱਕਰਵਾਰ ਨੂੰ ਅਮਰੀਕੀ ਬਜ਼ਾਰ ਵੀ ਮਿਲੇਜੁਲੇ ਬੰਦ ਹੋਏ ਸਨ। ਕੱਚੇ ਤੇਲ 'ਚ ਅੱਜ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਬ੍ਰੇਂਟ 62 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਨਜ਼ਰ ਆ ਰਿਹਾ ਹੈ।

ਜਾਪਾਨ ਦਾ ਬਜ਼ਾਰ ਨਿਕਕਈ ਅੱਜ ਬੰਦ ਹੈ। ਇਸ ਦੇ ਨਾਲ ਹੀ ਐਸ.ਜੀ.ਐਕਸ. ਨਿਫਟੀ 15 ਅੰਕ ਯਾਨੀ 0.14 ਫੀਸਦੀ ਦੀ ਕਮਜ਼ੋਰੀ ਦੇ ਨਾਲ 10931 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੈਟਸ ਟਾਇਮਜ਼ 'ਚ 0.71 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਹੈਂਗਸੈਂਗ 50.29 ਅੰਕ ਯਾਨੀ 0.18 ਫੀਸਦੀ ਗੀ ਮਜ਼ਬੂਤੀ ਨਾਲ 27996 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਤਾਇਵਾਨ ਦਾ ਬਜ਼ਾਰ ਵੀ ਅੱਜ 0.69 ਫੀਸਦੀ ਦੇ ਵਾਧੇ ਨਾਲ 10000 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਜਦੋਂਕਿ ਕੋਰੀਆਈ ਬਜ਼ਾਰ ਕੋਪਸੀ 'ਚ 0.15 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੰਘਾਈ ਕੰਪੋਜ਼ਿਟ 0.15 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।


Related News