ਗਲੋਬਲ ਏਅਰਲਾਈਨ ਇੰਡਸਟਰੀ ਨੂੰ ਇਸ ਸਾਲ 6.9 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ

12/06/2022 5:41:27 PM

ਜੇਨੇਵਾ- ਹਵਾਬਾਜ਼ੀ ਖੇਤਰ ਦੀ ਸੰਸਥਾ ਆਈ.ਏ.ਟੀ.ਏ ਦਾ ਮੰਨਣਾ ਹੈ ਕਿ ਗਲੋਬਲ ਏਅਰਲਾਈਨ ਇੰਡਸਟਰੀ ਨੂੰ ਸਾਲ 2022 'ਚ 6.9 ਅਰਬ ਡਾਲਰ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਹ 9.7 ਅਰਬ ਡਾਲਰ ਦੇ ਪਿਛਲੇ ਅੰਦਾਜ਼ੇ ਨਾਲੋਂ ਕਾਫ਼ੀ ਘੱਟ ਹੈ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ) ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਏਅਰਲਾਈਨ ਇੰਡਸਟਰੀ ਦੇ ਘੱਟ ਨੁਕਸਾਨ ਦਾ ਮੁੱਖ ਕਾਰਨ ਯਾਤਰੀ ਰਾਜਸਵ ਵਧਣਾ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਦਾ ਮੁੱਖ ਹੱਥ ਰਹੇਗਾ।
ਦੁਨੀਆ ਭਰ ਦੀਆਂ 200 ਤੋਂ ਜ਼ਿਆਦਾ ਏਅਰਲਾਈਨਜ਼ ਦੇ ਇਸ ਸੰਗਠਨ ਨੇ ਪਿਛਲੀ ਜੂਨ 'ਚ ਕਿਹਾ ਸੀ ਕਿ ਏਅਰਲਾਈਨ ਇੰਡਸਟਰੀ ਨੂੰ ਇਸ ਸਾਲ 9.7 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ, ਅਕਤੂਬਰ 2021 ਦ ਪੂਰਵ ਨਿਰਮਾਣ 'ਚ, ਸਾਲ 2022 ਲਈ 11.6 ਬਿਲੀਅਨ ਡਾਲਰ ਦੇ ਨੁਕਸਾਨ ਦੀ ਉਮੀਦ ਕੀਤੀ ਗਈ ਸੀ। ਹਾਲਾਂਕਿ, ਆਪਣੇ ਨਵੇਂ ਪੂਰਵ ਅਨੁਮਾਨ 'ਚ, ਆਈ.ਏ.ਟੀ.ਏ. ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਮੁੜ ਸੁਰਜੀਤੀ ਦੀ ਗਤੀ ਤੇਜ਼ ਹੋਣ ਨਾਲ ਵਿਸ਼ਵ ਹਵਾਬਾਜ਼ੀ ਉਦਯੋਗ ਸਾਲ 2023 'ਚ ਲਾਭ ਕਮਾਉਣ ਦੀ ਸਥਿਤੀ 'ਚ ਪਹੁੰਚ ਜਾਵੇਗੀ। ਅਗਲੇ ਸਾਲ ਇਸ ਦੇ 4.7 ਅਰਬ ਡਾਲਰ ਦਾ ਮੁਨਾਫਾ ਕਮਾਉਣ ਦੀ ਉਮੀਦ ਹੈ।
ਆਈ.ਏ.ਟੀ.ਏ ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਨੇ ਕਿਹਾ, "ਅਸੀਂ ਸਹੀ ਰਸਤੇ 'ਤੇ ਹਾਂ ਪਰ ਸਾਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ। ਏਅਰਲਾਈਨ ਉਦਯੋਗ ਨੂੰ ਮਹਾਂਮਾਰੀ ਕਾਲ ਦੌਰਾਨ ਭਾਰੀ ਨੁਕਸਾਨ ਹੋਇਆ ਸੀ। ਸਾਲ 2021 'ਚ ਉਸ ਨੂੰ 42 ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ ਸੀ, ਜਦਕਿ ਸਾਲ 2020 'ਚ ਉਨ੍ਹਾਂ ਦਾ ਨੁਕਸਾਨ 137.7 ਅਰਬ ਡਾਲਰ ਰਿਹਾ ਸੀ।


Aarti dhillon

Content Editor

Related News