ਜਰਮਨੀ ਦੀ ਫੁਟਵੇਅਰ ਕੰਪਨੀ ਚੀਨ ਤੋਂ ਆਗਰਾ ਲਿਆਵੇਗੀ ਆਪਣਾ ਕਾਰਖਾਨਾ

05/20/2020 1:16:51 AM

ਨਵੀਂ ਦਿੱਲੀ (ਭਾਸ਼ਾ)-‘ਕੋਵਿਡ-19’ ਮਹਾਮਾਰੀ ’ਚ ਜਰਮਨੀ ਦੀ ਫੁਟਵੇਅਰ ਕੰਪਨੀ ਕਾਸਾ ਏਵਰਜ ਜਿੰਬ ਨੇ ਆਪਣਾ ਪੂਰਾ ਵਿਨਿਰਮਾਣ ਸੰਚਾਲਨ ਚੀਨ ਤੋਂ ਭਾਰਤ ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਉੱਥੇ ਸਾਲਾਨਾ 30 ਲੱਖ ਜੋਡ਼ੀ ਜੁੱਤੀਆਂ ਦਾ ਉਤਪਾਦਨ ਕਰਦੀ ਹੈ। ਇਸ ਲਈ ਉਸ ਨੇ ਘਰੇਲੂ ਜੁੱਤਾ ਬਰਾਮਦਕਾਰ ਕੰਪਨੀ ਆਈਆਟ੍ਰਿਕ ਇੰਡਸਟਰੀਜ਼ ਦੇ ਨਾਲ ਸਮਝੌਤਾ ਕੀਤਾ ਹੈ।

ਕੰਪਨੀ ਸ਼ੁਰੂਆਤ ’ਚ 110 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ। ਵਾਨ ਵੈਲੇਕਸ ਬ੍ਰਾਂਡ ਨਾਂ ਨਾਲ ਜੁੱਤੇ ਬਣਾਉਣ ਵਾਲੀ ਕਾਸਾ ਏਵਜ ਜਿੰਬ ਇਹ ਕਾਰਖਾਨਾ ਉੱਤਰ ਪ੍ਰਦੇਸ਼ ’ਚ ਆਗਰਾ ’ਚ ਸਥਾਪਤ ਹੋਵੇਗਾ। ਆਈਆਟ੍ਰਿਕ ਇੰਡਸਟਰੀਜ਼ ਦੇ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਜੈਨ ਨੇ ਇਕ ਈ-ਮੇਲ ਰਾਹੀਂ ਕਿਹਾ ਕਿ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਕਾਸਾ ਏਵਰਜ ਨੇ ਆਪਣਾ ਪੂਰਾ ਵਿਨਿਰਮਾਣ ਸੰਚਾਲਨ ਚੀਨ ਤੋਂ ਭਾਰਤ ਲਿਆਉਣ ਦਾ ਫੈਸਲਾ ਕੀਤਾ ਹੈ। ਕਾਸਾ ਏਵਰਜ ਦੀ ਚੀਨ ’ਚ 2 ਵਿਨਿਰਮਾਣ ਇਕਾਈਆਂ ਹਨ। ਇਨ੍ਹਾਂ ਦੋਵਾਂ ਇਕਾਈਆਂ ’ਚ ਸਾਲਾਨਾ 30 ਲੱਖ ਜੋਡ਼ੀ ਤੋਂ ਜ਼ਿਆਦਾ ਜੁੱਤੇ ਤਿਆਰ ਹੁੰਦੇ ਹਨ।

ਆਈਆਟ੍ਰਿਕ ਇੰਡਸਟਰੀਜ਼ ਕੋਲ ਪਹਿਲਾਂ ਤੋਂ ਕਾਸਾ ਏਵਰਜ ਦੇ ਵਾਨ ਵੈਲੇਕਸ ਜਰਮਨੀ ਦੇ ‘5 ਜ਼ੋਨ’ ਬ੍ਰਾਂਡ ਦੇ ਮਹਿਲਾ ਅਤੇ ਪੁਰਸ਼ਾਂ ਦੇ ਸਾਲਾਨਾ 5 ਲੱਖ ਜੋਡ਼ੀ ਜੁੱਤੇ ਬਣਾਉਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਕੰਪਨੀ ਕੋਲ 5 ਲੱਖ ਜੋਡ਼ੀ ਜੁੱਤੇ ਬਣਾਉਣ ਦੀ ਸਮਰੱਥਾ ਵਾਲਾ ਇਕ ਵੱਖ ਪਲਾਂਟ ਵੀ ਹੈ। ਉਨ੍ਹਾਂ ਕਿਹਾ ਕਿ ਇਕ ਨਵਾਂ ਵਿਨਿਰਮਾਣ ਪਲਾਂਟ ਸਥਾਪਤ ਕੀਤਾ ਜਾਵੇਗਾ। ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 30 ਲੱਖ ਜੋਡ਼ੀ ਜੁੱਤੀਆਂ ਤੋਂ ਜ਼ਿਆਦਾ ਹੋਵੇਗੀ।


Karan Kumar

Content Editor

Related News