ਸਾਧਾਰਨ ਬੀਮਾ ਕੰਪਨੀਆਂ ਦਾ ਪ੍ਰੀਮੀਅਮ 11.5 ਫੀਸਦੀ ਵਧਿਆ

01/13/2020 10:48:00 AM

ਨਵੀਂ ਦਿੱਲੀ — ਸਾਧਾਰਨ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਕੁਲੈਕਸ਼ਨ ਦਸੰਬਰ ਮਹੀਨੇ ’ਚ 11.5 ਫੀਸਦੀ ਵਧ ਕੇ 15,980.81 ਕਰੋਡ਼ ਰੁਪਏ ’ਤੇ ਪਹੁੰਚ ਗਈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਅੰਕੜਿਆਂ ’ਚ ਇਸ ਦੀ ਜਾਣਕਾਰੀ ਮਿਲੀ ਹੈ। ਕੁਲ 34 ਸਾਧਾਰਨ ਬੀਮਾ ਕੰਪਨੀਆਂ ਨੇ ਦਸੰਬਰ, 2018 ’ਚ 14,334.98 ਕਰੋਡ਼ ਰੁਪਏ ਦਾ ਪ੍ਰੀਮੀਅਮ ਜੁਟਾਇਆ ਸੀ।

ਅੰਕੜਿਆਂ ਅਨੁਸਾਰ ਕੁਲ ਸਾਧਾਰਨ ਬੀਮਾ ਕੰਪਨੀਆਂ ’ਚੋਂ 25 ਦੀ ਪ੍ਰੀਮੀਅਮ ਕੁਲੈਕਸ਼ਨ ਸਮੀਖਿਆ ਅਧੀਨ ਮਹੀਨੇ ਦੌਰਾਨ 4 ਫੀਸਦੀ ਵਧ ਕੇ 14,037.51 ਕਰੋਡ਼ ਰੁਪਏ ਰਹੀ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ 13,502.48 ਕਰੋਡ਼ ਰੁਪਏ ਸੀ। ਨਿੱਜੀ ਖੇਤਰ ਦੀਆਂ 7 ਸਿਹਤ ਅਤੇ ਮੈਡੀਕਲ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਕੁਲੈੈਕਸ਼ਨ ਵੀ ਇਸ ਦੌਰਾਨ 16.3 ਫੀਸਦੀ ਵਧ ਕੇ 1258.14 ਕਰੋਡ਼ ਰੁਪਏ ’ਤੇ ਪਹੁੰਚ ਗਈ।


Related News